Punjab

ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੀਆਂ ਸਿਹਤ ਸਹੂਲਤਾਂ ਦੀ ਖੁੱਲ੍ਹੀ ਪੋਲ, ਮਹਿਲਾ ਨੇ ਵਰਾਂਡੇ ਚ ਹੀ ਬੱਚੇ ਨੂੰ ਦਿੱਤਾ ਜਨਮ

ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਅਤੇ ਸਰਕਾਰੀ ਹਸਪਤਾਲ ਦੀਆਂ ਸਿਹਤ ਸਹੂਲਤਾਂ ਦੀਆਂ ਧੱਜੀਆਂ ਉਡਾਣ ਵਾਲੀ ਘਟਨਾ ਸਾਹਮਣੇ ਆਈ ਹੈ।

ਇੱਥੇ ਸਰਕਾਰ ਦੇ ਵੱਡੇ ਵੱਡੇ ਦਾਅਵੇ ਖੋਖਲੇ ਹੁੰਦੇ ਦਿਖਾਈ ਦੇ ਰਹੇ ਹਨ ਕਿ ਡਿਲੀਵਰੀ ਲਈ ਆਈ ਇਕ ਮਹਿਲਾ ਨੂੰ ਬੈਡ ਤੱਕ ਨਸੀਬ ਨਹੀਂ ਹੋਇਆ। ਇਸ ਕਾਰਨ ਉਸ ਨੂੰ ਫਰਸ਼ ਉਤੇ ਹੀ ਆਪਣੇ ਬੱਚੇ ਦੀ ਡਿਲੀਵਰੀ ਕਰਨੀ ਪਈ। ਕਿਹਾ ਜਾ ਰਿਹਾ ਹੈ ਕਿ ਕੋਈ ਵੀ ਡਾਕਟਰ ਉੱਥੇ ਮੌਜੂਦ ਨਹੀਂ ਸੀ।

ਇਸ ਕਾਰਨ ਉਸ ਮਹਿਲਾ ਦੀ ਡਿਲੀਵਰੀ ਫਰਸ਼ ਉਤੇ ਹੀ ਹੋਈ। ਜਦੋਂ ਹੀ ਮੀਡੀਆ ਦੀ ਟੀਮ ਉੱਥੇ ਪਹੁੰਚੀ ਤਾਂ ਡਾਕਟਰਾਂ ਵੱਲੋਂ ਮੀਡੀਆ ਦੇਖ ਕੇ ਔਰਤ ਨੂੰ ਇੱਕ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ। ਡਿਲੀਵਰੀ ਹੋਣ ਤੋਂ ਬਾਅਦ ਡਾਕਟਰਾਂ ਵੱਲੋਂ ਮਹਿਲਾ ਨੂੰ ਵਾਰਡ ਵਿੱਚ ਦਾਖ਼ਲ ਕੀਤਾ ਗਿਆ ਹੈ। ਡਾਕਟਰਾਂ ਨੇ ਡਿਲੀਵਰੀ ਦੀ 12 ਤਰੀਕ ਦਿੱਤੀ ਸੀ ਪਰ ਸਮੇਂ ਤੋਂ ਪਹਿਲਾ ਹੀ ਮਹਿਲਾ ਦੀ ਡਿਲੀਵਰੀ ਹੋ ਗਈ।