India Manoranjan Punjab

ਕੰਗਨਾ ਦਾ ਗੁਆਂਢੀ ਸੂਬਿਆਂ ’ਤੇ ਵਿਵਾਦਤ ਬਿਆਨ, ਹਿਮਾਚਲ ’ਚ ਨਸ਼ੇ ਲਈ ਗੁਆਂਢੀ ਸੂਬਿਆਂ ਨੂੰ ਦੱਸਿਆ ਕਸੂਰਵਾਦ

ਹਿਮਾਚਲ : ਆਪਣੇ ਭੜਕਾਊ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਤੋਂ ਵਿਵਾਦਤ ਬਿਆਨ ਦਿੱਤਾ ਹੈ। ਇਸ ਕੰਗਨਾ ਨੇ ਹਿਮਾਚਲ ਵਿੱਚ ਵਧ ਰਹੇ ਨਸ਼ਿਆਂ ਦੇ ਲਈ ਆਪਣੇ ਗੁਆਂਢੀ ਸੂਬਿਆਂ ਨੂੰ ਕਸੂਰਵਾਰ ਠਹਿਰਾਇਆ ਹੈ।

ਇੱਕ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੰਗਨਾ ਨੇ ਕਿਹਾ ਕਿ ਪ੍ਰਦੇਸ਼ ‘ਚ ਵਧ ਰਿਹੇ ਚਿੱਟੇ  ਅਤੇ ਹੋਰ ਨਸ਼ਿਆਂ ਲਈ ਗੁਆਂਢੀ ਸੂਬੇ ਕਸੂਰਵਾਦ ਹਨ। ਉਸਨੇ ਕਿਹਾ ਕਿ ਗੁਆਂਢੀ ਸੂਬਿਆਂ ਤੋਂ ਆ ਕੇ ਨੌਜਵਾਨ ਨਸ਼ੇ ਕਰਦੇ ਹਨ, ਚਿੱਟਾ ਲਗਾਉਂਦੇ ਹਨ ਅਤੇ ਸ਼ਰਾਬਾਂ ਪੀਂਦੇ ਹਨ। ਉਸਨੇ ਕਿਹਾ ਇਹ ਲੋਕ ਸੁਭਾਅ ਪੱਖੋਂ ਗਰਮ ਅਤੇ ਹੁੱਲੜਬਾਜ਼ ਹਨ।

ਉਸਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਉਨ੍ਹਾਂ ਦੇ ਅਸਰ ਤੋਂ ਬਚਾਉਣਾਂ ਹੈ। ਕਿਸੇ ਸੂਬੇ ਦਾ ਨਾਮ ਲਏ ਬਿਨਾਂ ਉਸਨੇ ਜ਼ਿਕਰ ਕਰਦਿਆਂ  ਕਿਹਾ ‘ਤੁਹਾਨੂੰ ਪਤਾ ਮੈਂ ਕਿਸ ਸੂਬੇ ਦਾ ਜ਼ਿਕਰ ਕਰ ਰਹੀ ਹਾਂ।‘ ਕੰਗਨੇ ਨੇ ਕਿਹਾ ਕਿ ਇੰਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਹੈ।

ਕੰਗਨਾ ਦੇ ਇਸ ਬਿਆਨ ਨੂੰ ਪੰਜਾਬ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕੁਝ ਮੀਡੀਆ ਅਦਾਰਿਆਂ ਦਾ ਕਹਿਣਾ ਹੈ ਕਿ ਕੰਗਨਾ ਇਸ ਬਿਆਨ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਕੀਤਾ ਟਾਰਗੇਟ ਕੀਤਾ ਹੈ ਪਰ ‘ਦ ਖ਼ਾਲਸ ਟੀਵੀ ਇਸ ਦੀ ਪੁਸ਼ਟੀ ਨਹੀਂ ਕਰਦਾ।

ਦੱਸ ਦਈਏ ਇਸ ਤੋਂ ਪਹਿਲਾਂ ਵੀ ਕਈ ਕੰਗਨਾ ਵਿਵਾਦਤ ਬਿਆਨ ਦੇ ਚੁੱਕੀ ਹੈ। ਲੰਘੇ ਕੱਲ੍ਹ ਉਸਨੇ  ਮਹਾਤਮਾ ਗਾਂਧੀ ’ਤੇ ਟਿੱਪਣੀ ਕੀਤੀ ਸੀ। ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾਈ ਸੀ, ਜਿਸ ਨੇ ਖਲਬਲੀ ਮਚਾ ਦਿੱਤੀ ਸੀ। ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਪਾਈ, ਜਿਸ ‘ਚ ਉਸ ਨੇ ਲਿਖਿਆ  ਸੀ ਕਿ ਦੇਸ਼ ਦਾ ਬੇਟਾ ਦੇਸ਼ ਦਾ ਪਿਤਾ ਨਹੀਂ ਹੈ। ਧੰਨ ਹਨ ਭਾਰਤ ਮਾਤਾ ਦੇ ਇਹ ਪੁੱਤਰ, ਹੇਠਾਂ ਲਾਲ ਬਹਾਦੁਰ ਸ਼ਾਸਤਰੀ ਦੀ ਫੋਟੋ ਹੈ।