International

ਇਜ਼ਰਾਈਲ ਨੇ ਸੀਰੀਆ ‘ਤੇ ਵੀ ਕੀਤਾ ਹਮਲਾ, 3 ਦੀ ਮੌਤ

ਇਜ਼ਰਾਈਲ ( Israel ) ਇੱਕੋ ਸਮੇਂ 5 ਮੋਰਚਿਆਂ ‘ਤੇ ਲੜ ਰਿਹਾ ਹੈ। ਇਸ ਦੀਆਂ ਫ਼ੌਜਾਂ ਲੇਬਨਾਨ ਵਿੱਚ ਹਿਜ਼ਬੁੱਲਾ, ਗਾਜ਼ਾ ਵਿੱਚ ਹਮਾਸ, ਈਰਾਨ ਅਤੇ ਯਮਨ ਵਿੱਚ ਹੂਤੀ ਬਾਗੀਆਂ ਨਾਲ ਲੜ ਰਹੀਆਂ ਹਨ।  ਇਸੇ ਦੌਰਾਨ ਇਜ਼ਰਾਈਲ ਨੇ ਬੁੱਧਵਾਰ ਨੂੰ ਸੀਰੀਆ ‘ਚ ਵੀ ( Israel attacked Syria)  ਹਮਲਾ ਕੀਤਾ ਸੀ, ਜਿਸ ‘ਚ 3 ਲੋਕ ਮਾਰੇ ਗਏ ਸਨ। ਗਾਜ਼ਾ ‘ਚ ਬੁੱਧਵਾਰ ਨੂੰ ਇਜ਼ਰਾਇਲੀ ਹਮਲੇ ‘ਚ 8 ਲੋਕਾਂ ਦੀ ਮੌਤ ਹੋ ਗਈ।

ਦੂਜੇ ਬੰਨੇ ਇਜ਼ਰਾਈਲ ਦੇ ਇਰਾਨ ‘ਤੇ ਹਮਲੇ ‘ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਹੈ ਕਿ ਉਹ ਈਰਾਨ ਦੇ ਪ੍ਰਮਾਣੂ ਟਿਕਾਣਿਆਂ ‘ਤੇ ਇਜ਼ਰਾਈਲ ਦੇ ਹਮਲੇ ਦਾ ਸਮਰਥਨ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੂੰ ਜਵਾਬੀ ਕਾਰਵਾਈ ਕਰਨ ਦਾ ਅਧਿਕਾਰ ਹੈ, ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਬਿਡੇਨ ਨੇ ਈਰਾਨ ‘ਤੇ ਨਵੀਆਂ ਪਾਬੰਦੀਆਂ ਲਗਾਉਣ ਦੀ ਗੱਲ ਵੀ ਕਹੀ ਹੈ।

ਫਰਾਂਸ ਨੇ ਨਾਗਰਿਕਾਂ ਨੂੰ ਈਰਾਨ ਛੱਡਣ ਲਈ ਕਿਹਾ ਹੈ

ਇਸ ਤੋਂ ਬਾਅਦ ਈਰਾਨ ਵਿੱਚ ਫਰਾਂਸ ਦੇ ਦੂਤਘਰ ਨੇ ਆਪਣੇ ਨਾਗਰਿਕਾਂ ਨੂੰ ਈਰਾਨ ਛੱਡਣ ਲਈ ਕਿਹਾ ਹੈ। ਦੂਤਾਵਾਸ ਨੇ ਕਿਹਾ ਹੈ ਕਿ ਫਲਾਈਟ ਸ਼ੁਰੂ ਹੁੰਦੇ ਹੀ ਨਾਗਰਿਕਾਂ ਨੂੰ ਈਰਾਨ ਛੱਡ ਦੇਣਾ ਚਾਹੀਦਾ ਹੈ। ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਕਾਰਨ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ।

8 ਇਜ਼ਰਾਈਲੀ ਸੈਨਿਕਾਂ ਦੀ ਮੌਤ ਹੋ ਗਈ

ਦੱਖਣੀ ਲੇਬਨਾਨ ਵਿੱਚ ਇਜ਼ਰਾਈਲ ਅਤੇ ਹਿਜ਼ਬੁੱਲਾ ਦਰਮਿਆਨ ਜ਼ਮੀਨੀ ਲੜਾਈ ਜਾਰੀ ਹੈ। ਬੀਬੀਸੀ ਦੇ ਅਨੁਸਾਰ, ਬੁੱਧਵਾਰ ਨੂੰ ਇਜ਼ਰਾਈਲੀ ਫੌਜ ਲੇਬਨਾਨ ਦੇ ਅੰਦਰ 2 ਕਿਲੋਮੀਟਰ ਦੂਰ ਮਾਰੂਨ ਅਲ-ਰਾਸ ਪਿੰਡ ਪਹੁੰਚੀ। ਇਸ ਦੌਰਾਨ ਇਜ਼ਰਾਇਲੀ ਸੈਨਿਕਾਂ ਦਾ ਹਿਜ਼ਬੁੱਲਾ ਲੜਾਕਿਆਂ ਨਾਲ ਵੀ ਮੁਕਾਬਲਾ ਹੋਇਆ। ਇਸ ਆਹਮੋ-ਸਾਹਮਣੇ ਦੀ ਲੜਾਈ ‘ਚ ਹੁਣ ਤੱਕ 8 ਇਜ਼ਰਾਈਲੀ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 35 ਜ਼ਖਮੀ ਹੋ ਗਏ ਹਨ।