International

ਬੇਰੂਤ ‘ਤੇ 18 ਸਾਲ ਬਾਅਦ ਇਜ਼ਰਾਇਲੀ ਹਮਲਾ, 6 ਦੀ ਮੌਤ

ਇਜ਼ਰਾਈਲ ਨੇ 2006 ਤੋਂ ਬਾਅਦ ਪਹਿਲੀ ਵਾਰ ਬੇਰੂਤ ‘ਤੇ ਦੇਰ ਰਾਤ ਮਿਜ਼ਾਈਲ ਹਮਲਾ ਕੀਤਾ ਹੈ। ਇਸ ‘ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਲੇਬਨਾਨੀ ਅਧਿਕਾਰੀਆਂ ਮੁਤਾਬਕ ਇਹ ਹਮਲਾ ਇੱਕ ਮੈਡੀਕਲ ਸੇਵਾ ਕੇਂਦਰ ‘ਤੇ ਕੀਤਾ ਗਿਆ। ਇਸ ਦੇ ਨਾਲ ਹੀ ਇਜ਼ਰਾਈਲ ਡਿਫੈਂਸ ਫੋਰਸ (ਆਈਡੀਐਫ) ਨੇ ਕਿਹਾ ਕਿ ਇਹ ਹਿਜ਼ਬੁੱਲਾ ਨਾਲ ਸਬੰਧਤ ਇਸਲਾਮਿਕ ਸਿਹਤ ਅਥਾਰਟੀ ਦਾ ਦਫ਼ਤਰ ਸੀ।

ਮੱਧ ਪੂਰਬ ‘ਚ ਵਧਦੇ ਤਣਾਅ ਨੂੰ ਲੈ ਕੇ ਵਿਕਸਿਤ ਦੇਸ਼ਾਂ ਦੇ G7 ਸਮੂਹ ਨੇ ਬੁੱਧਵਾਰ ਨੂੰ ਹੰਗਾਮੀ ਬੈਠਕ ਕੀਤੀ। ਮੀਟਿੰਗ ਮੌਜੂਦਾ ਚੇਅਰਪਰਸਨ, ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੁਆਰਾ ਬੁਲਾਈ ਗਈ ਸੀ। ਬੈਠਕ ‘ਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਜੀ-7 ਦੇਸ਼ਾਂ ਦੇ ਨੇਤਾਵਾਂ ਨਾਲ ਫੋਨ ਕਾਲ ‘ਚ ਇਸ ਮਾਮਲੇ ‘ਤੇ ਚਰਚਾ ਕੀਤੀ। ਇਸ ਦੌਰਾਨ ਜੀ-7 ਨੇਤਾਵਾਂ ਨੇ ਈਰਾਨ ਦੁਆਰਾ ਇਜ਼ਰਾਈਲ ‘ਤੇ ਹਮਲੇ ਦੀ ਨਿੰਦਾ ਕੀਤੀ। ਈਰਾਨ ਵਿਰੁੱਧ ਨਵੀਆਂ ਪਾਬੰਦੀਆਂ ‘ਤੇ ਵੀ ਚਰਚਾ ਕੀਤੀ ਗਈ।

ਮੱਧ ਪੂਰਬ ਵਿੱਚ ਤਣਾਅ ਦੇ ਵਿਚਕਾਰ, ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਾਕੀਅਨ ਬੁੱਧਵਾਰ ਨੂੰ ਕਤਰ ਪਹੁੰਚੇ। ਕਤਰ ਅਮਰੀਕਾ ਅਤੇ ਈਰਾਨ ਦੋਵਾਂ ਦਾ ਸਹਿਯੋਗੀ ਹੈ। ਕਤਰ ਪਹੁੰਚਣ ਤੋਂ ਬਾਅਦ ਈਰਾਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਅਤੇ ਯੂਰਪੀ ਦੇਸ਼ਾਂ ਨੂੰ ਇਸਰਾਈਲ ਨੂੰ ਮੱਧ ਪੂਰਬ ‘ਚ ਸੰਕਟ ਪੈਦਾ ਨਾ ਕਰਨ ਲਈ ਮਨਾਉਣਾ ਚਾਹੀਦਾ ਹੈ। ਪਾਜ਼ਾਸਕੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਈਰਾਨ ‘ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ।