Punjab

ਵੋਟਾਂ ਮੰਗਣ ਆਏ ਲੋਕਾਂ ਦੀ ਆਓ ਭਗਤ ਦੌਰਾਨ ਵਿਅਕਤੀ ਨਾਲ ਵਾਪਰਿਆ ਵੱਡਾ ਹਾਦਸਾ

ਬਿਉਰੋ ਰਿਪੋਰਚ – ਪੰਚਾਇਤੀ ਚੋਣਾਂ (Panchayat Election) ਨੂੰ ਲੈ ਕੇ ਪੰਜਾਬ ਵਿਚ ਮਾਹੌਲ ਭਖਿਆ ਹੋਇਆ ਹੈ ਪਰ ਇਸ ਵਿਚਾਲੇ ਇਕ ਦੁੱਖਦਾਈ ਖਬਰ ਸਾਹਮਣੇ ਆਈ ਹੈ। ਲੁਧਿਆਣਾ (Ludhiana)  ਦੇ ਪਿੰਡ ਹਾਦੀਵਾਲ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਘਰ ਵਿਚ ਵੋਟਾਂ ਮੰਗਣ ਆਏ ਦੀ ਆਓ ਭਗਤ ਮੌਕੇ ਵਿਅਕਤੀ ਨੂੰ ਅਚਾਨਕ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਨੌਜਵਾਨ ਫਰਾਟਾ ਪੱਖਾਂ ਲਗਾ ਰਿਹਾ ਸੀ ਤਾਂ ਅਚਾਨਕ ਉਸ ਨੂੰ ਕਰੰਟ ਲੱਗ ਗਿਆ।

ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਵਿਅਕਤੀ ਦੀ ਪਹਿਚਾਣ ਬਹਾਦਰ ਸਿੰਘ ਵਾਸੀ ਹਾਦੀਵਾਲ ਵਜੋਂ ਹੋਈ ਹੈ।

ਇਹ ਵੀ ਪੜ੍ਹੋ –  ਬਿੱਟੂ ਦਾ ਰਾਹੁਲ ਗਾਂਧੀ ’ਤੇ ਇੱਕ ਵਾਰ ਮੁੜ ਤੋਂ ਇਤਰਾਜ਼ਯੋਗ ਬਿਆਨ! ‘ਬੁਰਾ ਸੁਣਦੇ ਹੋ ਤਾਂ ਕੰਨ੍ਹ ਬੰਦ ਕਰ ਲਓ!’