India

ਚੋਣਾਂ ਤੋਂ ਬਾਅਦ ਭਾਜਪਾ ਉਮੀਦਵਾਰ ਦਾ ਹੋਇਆ ਦਿਹਾਂਤ

ਬਿਉਰੋ ਰਿਪੋਰਟ – ਜੰਮੂ ਕਸ਼ਮੀਰ(Jammu and Kashmir) ਵਿਚ ਵੋਟਾਂ ਪੈ ਚੁੱਕੀਆਂ ਹਨ ਪਰ ਨਤੀਜੇ ਆਉਣ ਤੋਂ ਪਹਿਲਾਂ ਭਾਜਪਾ ਉਮੀਦਵਾਰ ਦਾ ਦਿਹਾਂਤ ਹੋ ਗਿਆ ਹੈ। ਸਾਬਕਾ ਮੰਤਰੀ ਅਤੇ ਭਾਜਪਾ ਲੀਡਰ ਸਈਅਦ ਮੁਸ਼ਤਾਕ ਬੁਖਾਰੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਹ ਜੰਮੂ (Jammu) ਦੇ ਸੁਰੰਕੋਟ (Surankot) ਤੋਂ ਉਮੀਦਵਾਰ ਸਨ ਅਤੇ ਦੋ ਵਾਰ ਸਾਬਕਾ ਵਿਧਾਇਕ ਵੀ ਰਹੇ ਹਨ। ਦੱਸ ਦੇਈਏ ਕਿ ਉਹ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੇ ਨਜ਼ਦੀਕੀ ਰਹੇ ਹਨ।

ਜੇਕਰ ਉਹ ਆਪਣੇ ਹਲਕੇ ਤੋਂ ਚੋਣ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦੇ ਹਲਕੇ ਵਿਚ ਦੁਬਾਰਾ ਵੋਟਿੰਗ ਕਰਵਾਉਣੀ ਪਵੇਗੀ।

ਇਹ ਵੀ ਪੜ੍ਹੋ –  ਭਾਜਪਾ ਦੇ ਵਫਦ ਨੇ ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ! 2 ਕਰੋੜ ਦੀ ਬੋਲੀ ਤੇ ਦਿੱਤਾ ਵੱਡਾ ਬਿਆਨ