Punjab

ਪੰਚਾਇਤੀ ਚੋਣਾਂ ਲਈ NOC ਨੂੰ ਲੈਕੇ ਚੋਣ ਕਮਿਸ਼ਨ ਨੇ ਨਵਾਂ ਆਦੇਸ਼ ਜਾਰੀ ਕੀਤਾ ! ਉਮੀਦਵਾਰਾਂ ਲਈ ਵੱਡੀ ਰਾਹਤ

ਬਿਉਰੋ ਰਿਪੋਰਟ – ਪੰਜਾਬ ਵਿੱਚ ਪੰਚਾਇਤੀ ਚੋਣਾਂ ਦੌਰਾਨ (PUNJAB PANCHAYAT ELECTION 2024) ਉਮੀਦਵਾਰਾਂ ਨੂੰ NOC ਲੈਣ ਵਿੱਚ ਆ ਰਹੀਆਂ ਪਰੇਸ਼ਾਨੀਆਂ ਦੇ ਵਿਚਾਲੇ ਪੰਜਾਬ ਚੋਣ ਕਮਿਸ਼ਨ (PUNJAB ELECTION COMMISSION) ਨੇ ਵੱਡੇ ਆਦੇਸ਼ ਜਾਰੀ ਕੀਤੇ ਹਨ । ਕਮਿਸ਼ਨ ਨੇ ਹੁਕਮ ਦਿੰਦੇ ਹੋਏ ਕਿਹਾ ਹੈ ਕਿ ਫਾਜ਼ਿਲਕਾ ਵਿੱਚ ਅੱਜ ਅਤੇ ਕੱਲ ਛੁੱਟੀ ਵਾਲਾ ਦਿਨ ਹੋਣ ਦੇ ਬਾਵਜੂਦ BDPO ਦਫਤਰ ਖੁੱਲ੍ਹੇ ਰਹਿਣਗੇ । ਅੱਜ ਗਾਂਧੀ ਜਯੰਤੀ ਦੀ ਛੁੱਟੀ ਹੈ ਜਦਕਿ ਕੱਲ ਅਗਰਸੈਨ ਜਯੰਤੀ ਦੀ ਵਜ੍ਹਾ ਕਰਕੇ ਪੰਜਾਬ ਵਿੱਚ ਛੁੱਟੀ ਹੈ ।

ਨਾਮਜ਼ਦਗੀਆਂ ਭਰਨ ਦੀ ਅਖੀਰਲੀ ਤਰਕੀ 4 ਅਕਤੂਬਰ ਹੈ,ਇਸ ਵਾਰ ਸਰਕਾਰ ਨੇ ਪੰਚਾਇਤੀ ਚੋਣਾਂ ਵਿੱਚ NOC ਦੀ ਸ਼ਰਤ ਨੂੰ ਜੋੜਿਆ ਗਿਆ ਹੈ ਜਿਸ ਮੁਤਾਬਿਕ ਉਮੀਦਵਾਰਾਂ ਨੂੰ ਵੱਖ-ਵੱਖ ਵਿਭਾਗਾਂ ਕੋਲੋ ਇਹ ਸਰਟੀਫਿਕੇਟ ਲਿਖਵਾ ਕੇ ਲਿਆਉਣਾ ਹੋਵੇਗਾ ਕਿ ਉਨ੍ਹਾਂ ਦਾ ਕੋਈ ਬਕਾਇਆ ਨਹੀਂ ਹੈ । ਪੰਚਾਇਤੀ ਚੋਣਾਂ ਵਿੱਚ NOC ਵੱਡਾ ਮੁੱਦਾ ਬਣ ਗਿਆ ਹੈ । ਵਿਰੋਧੀ ਧਿਰ ਸਰਕਾਰ ਤੇ ਇਲਜ਼ਾਮ ਲੱਗਾ ਰਹੇ ਹਨ ਕਿ ਉਨ੍ਹਾਂ ਦੇ ਉਮੀਦਵਾਰਾਂ ਨੂੰ NOC ਨਹੀਂ ਦਿੱਤੀ ਜਾ ਰਹੀ ਹੈ,ਪੰਚਾਇਤ ਅਫਸਰ ਦਫਤਰਾਂ ਤੋਂ ਨਦਾਰਤ ਹਨ ਜਾਣ ਬੁਝ ਕੇ ਅਜਿਹਾ ਕੀਤਾ ਜਾ ਰਿਹਾ ਹੈ । ਬੀਤੇ ਦਿਨ ਗੁਰਦਾਸਪੁਰ ਅਤੇ ਜ਼ੀਰਾ ਵਿੱਚ ਨੂੰ ਲੈਕੇ ਜ਼ਬਰਦਸਤ ਹੰਗਾਮ ਵੀ ਹੋਇਆ ਸੀ।

ਪੰਜਾਬ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਹਫਤੇ 29 ਸਤੰਬਰ ਨੂੰ ਚੋਣ ਕਮਿਸ਼ਨ ਨੂੰ ਮਿਲ ਕੇ ਸ਼ਿਕਾਇਤ ਵੀ ਕੀਤੀ ਸੀ ਜਿਸ ਤੋਂ ਬਾਅਦ ਕਮਿਸ਼ਨ ਨੇ ਕਿਹਾ ਸੀ ਕਿ ਉਮੀਦਵਾਰ ਹਲਫ਼ਨਾਮਾ ਦਾਇਰ ਕਰਕੇ ਨੋਟਰੀ ਕੋਲੋ ਅਟੈਸਟ ਕਰਵਾ ਕੇ ਨਾਮਜ਼ਦਗੀਆਂ ਭਰ ਸਕਦੇ ਹਨ ਜੇਕਰ ਪੰਚਾਇਤ ਸਕੱਤਰ ਜਾਂ BDPO ਵੱਲੋਂ 24 ਘੰਟੇ ਦੇ ਅੰਦਰ ਕੋਈ ਜਵਾਬ ਨਹੀਂ ਆਉਂਦਾ ਹੈ ਤਾਂ NOC ਨੂੰ ਮਨਜ਼ੂਰ ਮੰਨਿਆ ਜਾਵੇਗਾ ।