India International

ਈਰਾਨ ਵੱਲੋਂ ਇਜ਼ਰਾਈਲ ‘ਤੇ 180 ਮਿਸਾਈਲਾਂ ਨਾਲ ਹਮਲਾ ! ‘ਅਸੀਂ ਹੁਣ ਬਖਸ਼ਣ ਵਾਲੇ ਨਹੀਂ’! ਅਮਰੀਕਾ ਦਾ ਵੀ ਵੱਡਾ ਐਲਾ

ਬਿਉਰੋ ਰਿਪੋਰਟ – ਅਮਰੀਕਾ ਦੀ ਚਿਤਾਵਨੀ ਦੇ ਬਾਵਜੂਦ ਈਰਾਨ ਨੇ ਇਜ਼ਰਾਈਲ ‘ਤੇ ਹਮਲਾ (IRAN ATTACK ON ISRAEL ) ਕਰ ਦਿੱਤਾ ਹੈ । ਮੰਗਲਵਾਰ ਰਾਤ ਨੂੰ 180 ਬੈਲਿਸਟਿਕ ਮਿਜ਼ਾਈਲ ਦਾਗੀਆਂ ਗਈਆਂ । ਇਸ ਨੂੰ ਇਜ਼ਰਾਇਲੀ ਡਿਫੈਂਸ ਸਿਸਟਮ (IDS)ਨੇ ਫੇਲ੍ਹ ਕਰਾਰ ਦਿੱਤਾ । ਇਜ਼ਰਾਈਲ ਡਿਫੈਂਸ ਸਰਵਿਸਿਸਟ ਦੇ ਮੁਤਾਬਿਕ ਹਮਲੇ ਵਿੱਚ ਕਿਸੇ ਦੇ ਵੀ ਗੰਭੀਰ ਤੌਰ ‘ਤੇ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਹੈ । ਈਰਾਨ ਦੇ ਮੋਸਾਦ ਹੈੱਡਕੁਆਟਰ,ਨੇਵਾਤਿਮ ਏਅਰਬੇਸ ਅਤੇ ਤੇਲ ਨੋਫ ਏਅਰਬੇਸ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਹੈ ।

ਇਜ਼ਰਾਈਲ ‘ਤੇ ਇਸ ਹਮਲੇ ਦੇ ਬਾਅਦ ਈਰਾਨ ਨੇ ਇਜ਼ਰਾਇਲੀ PM ਬੇਂਜਾਮਿਨ ਨੇਤਨਯਾਹੂ ਨੂੰ ਧਮਕੀ ਦਿੱਤੀ ਹੈ । ਈਰਾਨ ਦੇ ਰਾਸ਼ਟਰਪਤੀ ਮਸੂਦ ਪਜਸ਼ਕਿਯਾਨ ਨੇ ਕਿਹਾ ਕਿ ਅਸੀਂ ਇਜ਼ਰਾਈਲ ਦੇ ਹਮਲੇ ਦਾ ਜਵਾਬ ਦਿੱਤਾ ਹੈ । ਇਹ ਈਰਾਨ ਦੇ ਹਿੱਤਾਂ ਅਤੇ ਨਾਗਰਿਕਾਂ ਦੀ ਰੱਖਿਆ ਲਈ ਜ਼ਰੂਰੀ ਸੀ ।

ਈਰਾਨ ਦੇ ਹਮਲੇ ਦੇ ਬਾਅਦ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਈਰਾਨ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਏਗੀ । ਇਜ਼ਰਾਈਲ ਡਿਫੈਂਸ ਫੋਰਸ ਨੇ ਕਿਹਾ ਅਸੀਂ ਈਰਾਨ ਨੂੰ ਬਖਸ਼ਨ ਵਾਲੇ ਨਹੀਂ ਹਾਂ । ਇਸ ਹਮਲੇ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ । ਇਸ ਦੇ ਲਈ ਵਕਤ ਅਤੇ ਥਾਂ ਅਸੀਂ ਆਪ ਚੁਣਾਂਗੇ ।

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ (JOE BINDEN) ਅਤੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ (KAMLA HARRIS) ਨੇ ਕੌਮੀ ਸੁਰੱਖਿਆ ਟੀਮ ਨਾਲ ਬੈਠਕ ਕੀਤੀ ਹੈ । ਇਸ ਦੇ ਬਾਅਦ ਬਾਈਡਨ ਨੇ ਫੌਜ ਨੂੰ ਕਿਹਾ ਹੈ ਕਿ ਉਹ ਈਰਾਨੀ ਹਮਲੇ ਤੋਂ ਇਜ਼ਰਾਈਲ ਦੀ ਰੱਖਿਆ ਕਰੇ ਅਤੇ ਇਜ਼ਰਾਈਲ ਦੇ ਵੱਲੋਂ ਦਾਗੀ ਗਈ ਮਿਸਾਈਲਾਂ ਨੂੰ ਮਾਰ ਦੇਵੇ ।

ਇਜ਼ਰਾਈਲ ਨੇ ਲੇਬਨਾਨ (LEBONAN) ਵਿੱਚ ਵੜ ਕੇ ਗਰਾਊਂਡ ਆਪਰੇਸ਼ਨਸ ਸ਼ੁਰੂ ਕਰ ਦਿੱਤਾ ਹੈ । ਹਾਲਾਂਕਿ ਹਿਜ਼ਬੁੱਲਾਹ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ ਹੈ । ਹਿੱਜ਼ਬੁਲਾਹ ਦਾ ਕਹਿਣਾ ਹੈ ਕਿ ਹੁਣ ਤੱਕ ਇਜ਼ਰਾਈਲ ਨੂੰ ਸਾਡੇ ਲੜਾਕਿਆਂ ਦੇ ਨਾਲ ਕੋਈ ਵੀ ਸਿੱਧੀ ਮੁਠਭੇੜ ਨਹੀਂ ਹੋਈ ਹੈ। ਮੰਗਲਵਾਰ ਨੂੰ ਇਜ਼ਰਾਈਲ ਹਮਲੇ ਵਿੱਚ 55 ਲੋਕ ਮਾਰੇ ਗਏ ਅਤੇ 156 ਲੋਕ ਜਖਮੀ ਹੋਏ ਹਨ ।

ਉਧਰ ਭਾਰਤ ਸਰਕਾਰ ਨੇ ਇਜ਼ਰਾਈਲ ਵਿੱਚ ਰਹਿੰਦੇ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ,ਭਾਰਤੀ ਅੰਬੈਸੀ ਇਜ਼ਰਾਈਲੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ । ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਹੈਲਪਲਾਈਨ ਨੰਬਰ 972-547520711, 972-547278392 ਜਾਰੀ ਕੀਤੇ ਗਏ ਹਨ।