India Punjab

ਸੀਚੇਵਾਲ ਨੇ ਜਲੰਧਰ ਪਾਸਪੋਰਟ ਦਫ਼ਤਰ ਦੀ ਕੇਂਦਰ ਨੂੰ ਕੀਤੀ ਸ਼ਿਕਾਇਤ! ਇਸੇ ਸਾਲ ਹੋਈ ਸੀ CBI ਰੇਡ

ਬਿਉਰੋ ਰਿਪੋਰਟ – ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਸਥਿਤ ਖੇਤਰੀ ਪਾਸਪੋਰਟ (JALANDHAR REGIONAL PASSPORT OFFICE) ਦੇ ਖਿਲਾਫ ਕੇਂਦਰ ਸਰਕਾਰ ਨੂੰ ਇੱਕ ਸ਼ਿਕਾਇਤ ਭੇਜੀ ਹੈ। ਸ਼ਿਕਾਇਤ ਵਿੱਚ ਉਨ੍ਹਾਂ ਨੇ RPO ਦਫ਼ਤਰ ਵਿੱਚ ਬੁਰੇ ਹਾਲਾਤ ਅਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ।

ਜਲੰਧਰ RPO ਨੂੰ ਲੈ ਕੇ ਪਹਿਲਾਂ ਕੇਂਦਰੀ ਏਜੰਸੀ CBI ਵੱਲੋਂ ਜਾਂਚ ਕੀਤੀ ਗਈ ਸੀ। ਜਿਸ ਦੇ ਬਾਅਦ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਸੀਬੀਆਈ ਨੇ 16 ਫਰਵਰੀ ਨੂੰ ਛਾਪੇਮਾਰੀ ਕਰਕੇ ਖੇਤਰੀ ਪਾਸਪੋਰਟ ਅਧਿਕਾਰੀ ਅਨੂਪ ਸਿੰਘ ਦੇ ਨਾਲ 2 ਸਹਾਇਕ ਪਾਸਪੋਰਟ ਅਧਿਕਾਰੀ ਹਰਿਓਮ ਅਤੇ ਸੰਜੇ ਸ੍ਰੀਵਾਸਤਵ ਨੂੰ ਗ੍ਰਿਫ਼ਤਾਰ ਕੀਤਾ ਸੀ।

ਲੋਕਾਂ ਦੀ ਪਰੇਸ਼ਾਨੀ ਨਾਲ ਕੇਂਦਰ ਦਾ ਅਕਸ ਹੋ ਰਿਹਾ ਹੈ ਖ਼ਰਾਬ

ਸੰਤ ਸੀਚੇਵਾਲ ਨੇ ਕਿਹਾ ਹੈ ਕਿ ਜਲੰਧਰ ਦੇ ਖੇਤਰੀ ਪਾਸਪੋਰਟ ਦਫਤਰ ਵਿੱਚ ਸਭ ਤੋਂ ਵੱਧ ਗਿਣਤੀ ਵਿੱਚ ਪਾਸਪੋਰਟ ਬਣਾਏ ਜਾਂਦੇ ਹਨ। ਇਸ ਦਫ਼ਤਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣਾ ਨਵਾਂ ਪਾਸਪੋਰਟ ਬਣਵਾਉਣ ਅਤੇ ਰੀਨਿਊ ਕਰਵਾਉਣ ਲਈ ਪਾਸਪੋਰਟ ਦਫ਼ਤਰ ਪਹੁੰਚਦੇ ਹਨ। ਪਰ ਜਲੰਧਰ ਪਾਸਪੋਰਟ ਦਫ਼ਤਰ ਵਿੱਚ ਲੋਕ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।

ਪਾਸਪੋਰਟ ਦਫਤਰ ਵਿੱਚ ਮੁਲਾਜ਼ਮਾਂ ਦਾ ਰਵੱਈਆ ਲੋਕਾਂ ਦੇ ਪ੍ਰਤੀ ਕਾਫੀ ਮਾੜਾ ਹੈ। ਜਿਸ ਦਾ ਸਿੱਧਾ ਅਸਰ ਕੇਂਦਰ ਸਰਕਾਰ ਦੇ ਅਕਸ ’ਤੇ ਪੈ ਰਿਹਾ ਹੈ। ਪਾਸਪੋਰਟ ਜਾਰੀ ਕਰਨ ਵਾਲੇ ਲੋਕਾਂ ਨੰ ਪਰੇਸ਼ਾਨੀ ਘੱਟ ਕਰਨ ਅਤੇ ਉਨ੍ਹਾਂ ਨੂੰ ਜਲਦ ਪਾਸਪੋਰਟ ਜਾਰੀ ਕਰਨ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਪਾਸਪੋਰਟ ਦਫ਼ਤਰ ਵਿੱਚ ਕੇਂਦਰ ਸਰਕਾਰ ਨੇ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ।