ਬਿਉਰ ਰਿਪੋਰਟ – ਸਟੇਟ ਬੈਂਕ ਆਫ ਇੰਡੀਆ (SBI) ਨੇ ਆਪਣੀ ਸਪੈਸ਼ਲ ਫਿਕਸ ਡਿਪਾਜ਼ਿਟ (FD) ਸਕੀਮ ਅੰਮ੍ਰਿਤ ਕਲਸ਼ (AMRIT KALASH) ਵਿੱਚ ਨਿਵੇਸ਼ ਦੀ ਅਖ਼ੀਰਲੀ ਤਰੀਕ ਵਧਾ ਦਿੱਤੀ ਹੈ। ਹੁਣ 31 ਮਾਰਚ 2025 ਤੱਕ ਨਿਵੇਸ਼ ਹੋ ਸਕੇਗਾ। ਪਹਿਲਾਂ ਅਖ਼ੀਰਲੀ ਤਰੀਕ 30 ਸਤੰਬਰ 2024 ਤੱਕ ਸੀ। ਇਸ ਸਕੀਮ ਅਧੀਨ ਸੀਨੀਅਰ ਸਿਟੀਜਨ ਨੂੰ FD ’ਤੇ 7.60% ਅਤੇ ਆਮ ਲੋਕਾਂ ਨੂੰ 7.10% ਸਲਾਨਾ ਵਿਆਜ ਮਿਲ ਰਿਹਾ ਹੈ।
ਇਸ ਸਪੈਸ਼ਲ ਫਿਕਸ ਡਿਪਾਜ਼ਿਟ ਸਕੀਮ ਵਿੱਚ 400 ਦਿਨ ਦੇ ਲਈ ਨਿਵੇਸ਼ ਕਰਨਾ ਹੁੰਦਾ ਹੈ। ਅਜਿਹੇ ਵਿੱਚ ਜੇਕਰ ਤੁਸੀਂ FD ’ਤੇ ਜ਼ਿਆਦਾ ਵਿਆਜ ਚਾਹੁੰਦੇ ਹੋ ਤਾਂ ਇਸ ਸਕੀਮ ਵਿੱਚ ਨਿਵੇਸ਼ ਕਰ ਸਕਦੇ ਹੋ।
ਅੰਮ੍ਰਿਤ ਕਲਸ਼ ਇੱਕ ਸਪੈਸ਼ਲ ਰਿਟੇਲ ਟਰਮ ਡਿਪਾਜ਼ਿਟ ਯਾਨੀ FD ਹੈ। ਅੰਮ੍ਰਿਤ ਕਲਸ਼ ਸਕੀਮ ਦੇ ਤਹਿਤ ਤੁਸੀਂ ਵਿਆਜ ਦਾ ਭੁਗਤਾਨ ਹਰ ਮਹੀਨੇ, 3 ਮਹੀਨੇ ਬਾਅਦ ਜਾਂ ਫਿਰ ਮਹੀਨੇ ਬਾਅਦ ਵੀ ਲੈ ਸਕਦੇ ਹੋ। ਤੁਸੀ ਆਪਣੀ ਸਹੂਲਤ ਦੇ ਨਾਲ FD ਵਿਆਜ ਦਾ ਪੇਅਮੈਂਟ ਤੈਅ ਕਰ ਸਕਦੇ ਹੋ।
ਇਸ ਸਕੀਮ ਵਿੱਚ ਨਿਵੇਸ਼ ਕਰਨ ਦੇ ਲਈ ਤੁਹਾਨੂੰ ਆਪਣੇ ਬੈਂਕ ਦੀ ਬ੍ਰਾਂਚ ਜਾਕੇ ਨਿਵੇਸ਼ ਕਰਨਾ ਹੋਵੇਗਾ। ਤੁਸੀਂ ਨੈੱਟ ਬੈਂਕਿੰਗ ਅਤੇ SBI YONO ਐੱਪ ਦੇ ਜ਼ਰੀਏ ਵੀ ਇਸ ਵਿੱਚ ਨਿਵੇਸ਼ ਕਰ ਸਕਦੇ ਹੋ। ਅੰਮ੍ਰਿਤ ਕਲਸ਼ ਤੇ ਆਮ FD ਦੀ ਤਰ੍ਹਾਂ ਹੀ ਲੋਨ ਲੈਣ ਦੀ ਸੁਵਿਧਾ ਵੀ ਮਿਲ ਦੀ ਹੈ।