India

ਹਵਾਈ ਅੱਡੇ ਤੋਂ ਆਈਫੋਨ ਹੋਏ ਬਰਾਮਦ!

ਬਿਉਰੋ ਰਿਪੋਰਟ –  ਦਿੱਲੀ ਹਵਾਈ ਅੱਡੇ (Delhi Airport) ਤੋਂ ਕਸਟਮ ਵਿਭਾਗ ਨੇ ਇਕ ਔਰਤ ਕੋਲੋ 26 ਆਈਫੋਨ ਪ੍ਰੋ ਮੈਕਸ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਕਸਟਮ ਵਿਭਾਗ ਨੇ ਦੱਸਿਆ ਕਿ ਇਹ ਮਹਿਲਾ ਹਾਂਗਕਾਂਗ ਤੋਂ ਦਿੱਲੀ ਆ ਰਹੀ ਸੀ। ਜਦੋਂ ਹਵਾਈ ਅੱਡੇ ‘ਤੇ ਚੈਕਿੰਗ ਕੀਤੀ ਤਾਂ ਉਸ ਦੇ ਬੈਗ ਵਿਚੋਂ 26 ਆਈਫੋਨ 16 ਪ੍ਰੋ ਮੈਕਸ ਬਰਾਮਦ ਹੋਏ। ਹੋਰ ਜਾਣਕਾਰੀ ਦਿੰਦਿਆਂ ਕਸਟਮ ਵਿਭਾਗ ਨੇ ਕਿਹਾ ਕਿ ਮਹਿਲਾ ਆਪਣੇ ਵੈਨਿਟੀ ਬੈਗ ਵਿੱਚ ਲੁਕਾ ਕੇ 26 ਆਈਫੋਨ 16 ਪ੍ਰੋ ਮੈਕਸ ਲੈ ਕੇ ਜਾ ਰਹੀ ਸੀ। ਇਸ ਤੋਂ ਬਾਅਦ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ –  MP ਸੁਖਜਿੰਦਰ ਰੰਧਾਵਾ ਨੇ ਡੀਸੀ ਨੂੰ ਦੱਸਿਆ ਭ੍ਰਿਸ਼ਟ! ਲੱਤਾਂ ’ਚ ਜਾਨ ਹੈ ਤਾਂ ਬਾਹਰ ਕੱਢ ਕੇ ਵਿਖਾਏ!’