ਬਿਉਰੋ ਰਿਪੋਰਟ: ਫਾਜ਼ਿਲਕਾ ਵਿੱਚ ਦੋ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਟਰੱਕ ਡਰਾਈਵਰ ਸਟੇਅਰਿੰਗ ਵਿੱਚ ਫਸ ਗਿਆ, ਜਿਸ ਕਾਰਨ ਉਸ ਦੀ ਲੱਤ ਕੱਟੀ ਗਈ। ਇਹ ਹਾਦਸਾ ਫਾਜ਼ਿਲਕਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਬੈਰੀਅਰ ਟੀ-ਪੁਆਇੰਟ ਨੇੜੇ ਵਾਪਰਿਆ।
ਪੁਲਿਸ ਅਧਿਕਾਰੀ ਵੇਦ ਪ੍ਰਕਾਸ਼ ਨੇ ਦੱਸਿਆ ਕਿ ਟਰੱਕ ਓਵਰਲੋਡ ਸੀ ਅਤੇ ਡਰਾਈਵਰ ਨੇ ਸੜਕ ’ਤੇ ਵੱਡਾ ਦਰੱਖ਼ਤ ਹੋਣ ਕਾਰਨ ਉਸ ਨੂੰ ਕੱਟ ਦਿੱਤਾ। ਉਸ ਨੇ ਦੱਸਿਆ ਕਿ ਇੱਕ ਟਰੱਕ ਬੀਕਾਨੇਰ ਵੱਲ ਜਾ ਰਿਹਾ ਸੀ, ਜਦੋਂਕਿ ਦੂਸਰਾ ਫ਼ਿਰੋਜ਼ਪੁਰ ਵੱਲ ਜਾ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਮਾਲੀ ਨੁਕਸਾਨ ਕਾਫੀ ਹੋ ਗਿਆ ਹੈ। ਟਰੱਕ ਵਿੱਚ ਸੇਬ ਭਰੇ ਹੋਏ ਸਨ, ਜੋ ਸਾਰੇ ਸੜਕ ’ਤੇ ਖਿੱਲਰ ਗਏ। ਇੱਕ ਟਰੱਕ ਡਰਾਈਵਰ ਤਾਂ ਗੱਡੀ ਵਿੱਚ ਹੀ ਫਸ ਗਿਆ ਜਿਸ ਨੂੰ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਉਸ ਦੀ ਲੱਤ ਟੁੱਟ ਗਈ ਹੈ। ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।