Punjab

ਆੜ੍ਹਤੀਆਂ ਦੀ ਹੜ੍ਹਤਾਲ ਵਿਚਾਲੇ ਪੰਜਾਬ ਦੇ ਖੇਤੀਬਾੜੀ ਮੰਤਰੀ ਦਾ ਵੱਡਾ ਐਲਾਨ

ਬਿਉਰ ਰਿਪੋਰਟ – ਆੜ੍ਹਤੀਆਂ ਦੇ ਵੱਲੋਂ ਹੜ੍ਹਤਾਲ ‘ਤੇ ਜਾਣ ਦੇ ਐਲਾਨ ਵਿਚਾਲੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ (Punjab Agriculture minister Gurmeet singh Khundia) ਨੇ ਦਾਅਵਾ ਕੀਤਾ ਹੈ ਕਿ 1 ਅਕਤੂਬਰ ਤੋਂ ਹਰ ਹਾਲ ਵਿੱਚ ਝੋਨੇ ਦੀ ਖਰੀਦ ਹੋਵੇਗੀ । ਪੰਜਾਬ ਆੜ੍ਹਤੀਆਂ ਐਸੋਸੀਏਸ਼ਨ ਦੀ ਮੰਤਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਵਿਚਾਲੇ ਮੀਟਿੰਗ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਹੈ ਜਿਸ ਤੋਂ ਬਾਅਦ ਹੁਣ 1 ਅਕਤੂਬਰ ਤੋਂ ਆੜ੍ਹਤੀਆਂ ਹੜ੍ਹਤਾਲ ‘ਤੇ ਜਾਨ ਦਾ ਫੈਸਲਾ ਲਿਆ ਹੈ ।

ਹੜ੍ਹਤਾਲ ਬਾਰੇ ਜਾਣਕਾਰੀ ਦਿੰਦੇ ਹੋਏ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕੇਂਦਰ ਸਰਕਾਰ ਨੇ ਆੜ੍ਹਤੀਆਂ ਦੀਆਂ ਮੰਗਾਂ ਨਹੀਂ ਮੰਨਿਆ ਹਨ । ਉਨ੍ਹਾਂ ਦੀ ਮੰਗ ਹੈ ਕਿ ਸਾਰੀਆਂ ਫਸਲਾਂ ਦੀ ਆੜ੍ਹਤ ਵਿੱਚ 2.5 ਫੀਸਦੀ ਦਾ ਵਾਧਾ ਕੀਤਾ ਜਾਵੇ । ਮੋਗਾ ਦੇ ਆੜ੍ਹਤੀਆਂ ਨੂੰ ਹੁਣ ਤੱਕ ਅੱਧੀ ਵੀ ਆੜ੍ਹਥ ਨਹੀਂ ਮਿਲੀ ਹੈ ਉਹ ਫੌਰਨ ਦਿੱਤੀ ਜਾਵੇ । ਨਰਮੇ ਦੀ ਫਸਲ ‘ਤੇ ਵੀ ਆੜ੍ਹਤ 2.5 ਫੀਸਦੀ ਮਿਲੇ ।

ਭਾਰਤ ਸਰਕਾਰ ਨੇ ਤਿੰਨ ਸਾਲ ਪਹਿਲਾਂ ਆੜ੍ਹਤ ਦਾ ਕਮਿਸ਼ਨਰ 46 ਰੁਪਏ ਪ੍ਰਤੀ ਕੁਇੰਟਲ ਫਰੀਜ ਕਰ ਦਿੱਤਾ ਸੀ । ਜਦਕਿ ਉਨ੍ਹਾਂ ਦੀ ਮੰਗ ਹੈ ਕਿ ਆੜ੍ਹਤ 2.5 ਫੀਸਦੀ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦਿੱਤੀ ਜਾਵੇ ।
ਆੜ੍ਹਤੀਆਂ ਮੰਗਾਂ ਨੂੰ ਲੈਕੇ ਕੇਂਦਰ ਫੂਡ ਸਪਲਾਈ ਮੰਤਰੀ ਨਾਲ 20 ਸਤੰਬਰ ਨੂੰ ਮੀਟਿੰਗ ਹੋਈ ਸੀ,ਮੋਦੀ ਸਰਕਾਰ ਨੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ । ਪਰ ਹੁਣ ਤੱਕ ਕੋਈ ਜਵਾਬ ਨਹੀਂ ਆਇਆ ਹੈ ।