Punjab

CM ਮਾਨ ਦੀ ਸਿਹਤ ਨੂੰ ਲੈ ਕੇ ਵੱਡੀ ਅਪਟੇਡ! ਰਿਪੋਰਟ ਵਿੱਚ ਇਹ ਬਿਮਾਰੀ ਆਈ ਸਾਹਮਣੇ

ਬਿਉਰੋ ਰਿਪੋਰਟ: 3 ਦਿਨ ਤੋਂ ਮੁਹਾਲੀ ਦੇ ਫੌਰਟਿਸ ਵਿੱਚ ਇਲਾਜ ਕਰਵਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੈਡੀਕਲ ਰਿਪੋਰਟ ਨੂੰ ਲੈਕੇ ਵੱਡਾ ਅਪਟੇਡ ਸਾਹਮਣੇ ਆਇਆ ਹੈ। ICU ਵਿੱਚ ਭਰਤੀ ਮੁੱਖ ਮੰਤਰੀ ਦੇ ਟੈਸਟ ਰਿਪੋਰਟ ਵਿੱਚ ਸੁਧਾਰ ਨਜ਼ਰ ਆਇਆ ਹੈ। ਡਾਕਟਰਾਂ ਮੁਤਾਬਿਕ ਟੈਸਟ ਦੌਰਾਨ ਲੈਪਟੋਸਪਾਈਰੌਸਿਸ ਦੀ ਪੁਸ਼ਟੀ ਹੋਈ ਹੈ। ਸੀਐੱਮ ਮਾਨ ਨੂੰ ਡਾਕਟਰ ਐਂਟੀਬਾਇਓਟਿਕ ਦਿੱਤੀਆਂ ਜਾ ਰਹੀਆਂ ਹਨ।

ਪਹਿਲੇ ਦਿਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਤਾਂ ਉਨ੍ਹਾਂ ਨੂੰ ਤੇਜ਼ ਬੁਖ਼ਾਰ ਸੀ। ਹੁਣ ਜਦੋਂ ਲੈਪਟੋਸਪਾਈਰੌਸਿਸ ਦੀ ਪੁਸ਼ਟੀ ਹੋ ਗਈ ਹੈ ਤਾਂ ਹੁਣ ਡਾਕਟਰ ਉਸ ਦੇ ਹਿਸਾਬ ਨਾਲ ਹੀ ਇਲਾਜ ਕਰ ਰਹੇ ਹਨ। ਲੈਪਟੋਸਪਾਇਰੋਸਿਸ ਆਮ ਜ਼ੂਨੋਟਿਕ ਬਿਮਾਰੀਆਂ ਵਿੱਚੋਂ ਇੱਕ ਹੈ ਇਸ ਨੂੰ ਵੇਲ ਦੀ ਬਿਮਾਰੀ ਵਜੋਂ ਵੀ ਜਾਣਿਆ ਜਾਂਦਾ ਹੈ। ਕੋਈ ਵੀ ਵਿਅਕਤੀ ਇਸ ਨਾਲ ਗ੍ਰਸਤ ਹੋ ਸਕਦਾ ਹੈ ਜੇ ਕੋਈ ਵਿਅਕਤੀ ਪਾਣੀ, ਮਿੱਟੀ ਜਾਂ ਭੋਜਨ ਦੇ ਸੰਪਰਕ ਵਿੱਚ ਆਉਂਦਾ ਹੈ ਜੋ ਜਾਨਵਰਾਂ ਦੇ ਮਲ ਨਾਲ ਦੂਸ਼ਿਤ ਹੋਵੇ।

ਲੈਪਟੋਸਪਾਇਰੋਸਿਸ ਦੇ ਵੱਖ-ਵੱਖ ਕਰਾਨਾਂ ਵਿੱਚੋਂ ਇੱਕ ਗੰਦੇ ਪਾਣੀ ਵਿੱਚੋਂ ਲੰਘਣਾ ਹੈ, ਕਿਸੇ ਖੇਤਰ ਵਿੱਚ ਖਾਸ ਤੌਰ ’ਤੇ ਭਾਰੀ ਬਾਰਿਸ਼ ਦੇ ਬਾਅਦ ਖੇਤਰਾਂ ਵਿੱਚ ਇਕੱਠਾ ਹੋ ਗਿਆ ਹੈ। ਫਲਾਂ ਅਤੇ ਸਬਜ਼ੀਆਂ ਨੂੰ ਬਿਨਾਂ ਸਾਫ ਕੀਤੇ ਖਾਣਾ ਵੀ ਇਸ ਦਾ ਕਾਰਨ ਹੋ ਸਕਦਾ ਹੈ। ਡਾਕਟਰਾਂ ਮੁਤਾਬਿਕ ਬੈਕਟੀਰੀਆ ਚਮੜੀ ਅਤੇ ਲੇਸਦਾਰ ਝਿੱਲੀ ਰਾਹੀਂ ਸਰੀਰ ਵਿੱਚ ਦਾਖ਼ਲ ਹੁੰਦੇ ਹੈ ਅਤੇ ਅੰਤੜੀਆਂ ਵਿੱਚ ਪਹੁੰਚਦੇ ਹਨ ਜਿਸ ਨਾਲ ਖੂਨ ਦੇ ਪ੍ਰਵਾਹ ਵਿੱਚ ਫੈਲ ਜਾਂਦੇ ਹਨ ਜਿਸ ਨਾਲ ਇੱਕ ਲਾਗ ਲੱਗ ਜਾਂਦੀ ਹੈ।

ਲੈਪਟੋਸਪਾਇਰੋਸਿਸ ਬਿਮਾਰੀ ਦੇ ਵਧੇਰੇ ਹਲਕੇ ਮਾਮਲਿਆਂ ਵਿੱਚ ਮਰੀਜ਼ ਆਮ ਤੌਰ ’ਤੇ ਤੇਜ਼ ਬੁਖਾਰ, ਸਾਹ ਦੀਆਂ ਸਮੱਸਿਆਵਾਂ ਅਤੇ ਠੰਢ ਨਾਲ ਪੀੜਤ ਹੁੰਦੇ ਹਨ। ਜਿਨ੍ਹਾਂ ਨੂੰ ਗੰਭੀਰ ਲਾਗ ਹੁੰਦੀ ਹੈ ਇਹ ਬਿਮਾਰੀ ਉਨ੍ਹਾਂ ਦੇ ਗੁਰਦੇ ਜਾਂ ਫੇਫੜਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਸਰੀਰ ਵਿੱਚ ਦਰਦ, ਪੀਲੀਆ ਅਤੇ ਕਈ ਵਾਰ ਪਿਸ਼ਾਬ ਵਿੱਚ ਕਮੀ ਹੋ ਸਕਦੀ ਹੈ। ਲੈਪਟੋਸਪਾਇਰੋਸਿਸ ਖੂਨ ਦੇ ਪਲੇਟਲੇਟ ਦੀ ਗਿਣਤੀ ਵਿੱਚ ਕਮੀ ਦਾ ਕਾਰਨ ਵੀ ਬਣ ਸਕਦਾ ਹੈ।

ਫੌਰਟਿਸ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਕੁਝ ਹੋਰ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਾਂ ਉਸ ਤੋਂ ਬਾਅਦ ਹੀ ਤੈਅ ਹੋਵੇਗਾ ਕਿ ਕਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੁੱਟੀ ਦਿੱਤੀ ਜਾਵੇਗੀ। ਪਹਿਲੇ ਦਿਨ ਜਦੋਂ ਮੁੱਖ ਮੰਤਰੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਤਾਂ ਉਨ੍ਹਾਂ ਨੂੰ ਤੇਜ਼ ਬੁਖਾਰ ਵੀ ਸੀ।