Punjab

ਚੋਣ ਕਮਿਸ਼ਨ ਨੂੰ ਮਿਲੇ ਬਾਜਵਾ! ਪੰਚਾਇਤੀ ਚੋਣਾਂ ਲਈ ‘NOC’ ਲਈ ਕਮਿਸ਼ਨ ਨੇ ਦੱਸਿਆ ਬਦਲ

ਬਿਉਰੋ ਰਿਪੋਰਟ – ਪੰਜਾਬ ਪੰਚਾਇਤੀ ਚੋਣਾਂ 2024 (PUNJAB PANCHAYTA ELECTION 2024) ਦੀ ਨਾਮਜ਼ਦਗੀਆਂ (NOMINATION) ਦਾ ਅੱਜ ਦੂਜਾ ਦਿਨ ਹੈ। ਸੂਬਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ (PUNJAB CONGRESS PRESIDENT AMRINDER SINGH RAJA WARRING) ਅਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ (PARTAP SINGH BAJWA) ਨੇ ਸਰਕਾਰ ‘ਤੇ ਪੰਚਾਇਤੀ ਚੋਣਾਂ ਵਿੱਚ ਧਾਂਦਲੀ ਦੇ ਇਲਜ਼ਾਮ ਲਗਾਏ ਹਨ। ਪ੍ਰਤਾਪ ਸਿੰਘ ਬਾਜਵਾ ਨੇ ਤਾਂ ਵਫਦ ਦੇ ਨਾਲ ਪੰਜਾਬ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਉਹ ਕਾਫੀ ਹੱਦ ਤੱਕ ਸੰਤੁਸ਼ਟ ਨਜ਼ਰ ਆਏ।

ਬਾਜਵਾ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ ਪੰਚਾਇਤ ਚੋਣਾਂ ਵਿੱਚ ਵੋਟਰ ਲਿਸਟ 1-1-2023 ਤੋਂ ਮੰਨੀ ਗਈ ਹੈ ਜਦਕਿ ਪਾਰਲੀਮੈਂਟ ਦੀ ਚੋਣ 1-1-2024 ਦੇ ਅਧਾਰ ‘ਤੇ ਹੋਈ ਸੀ। ਜਿਸ ‘ਤੇ ਚੋਣ ਕਮਿਸ਼ਨ ਨੇ ਭਰੋਸਾ ਦਿੱਤਾ ਹੈ ਕਿ ਨਵੀਂ ਵੋਟਰ ਲਿਸਟ ਦੇ ਅਧਾਰ ‘ਤੇ ਵੀ ਵੋਟਿੰਗ ਲਿਸਟ ਡੀਸੀ ਦੀ ਵੈੱਬਸਾਈਟ ‘ਤੇ ਲੋਡ ਕਰ ਦਿੱਤੀ ਜਾਵੇਗੀ। ਬਾਜਵਾ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਡੀਸੀ ਅੱਜ ਹੀ ਰਿਜ਼ਰਵ ਅਤੇ ਜਨਰਲ ਕੈਟਾਗਰੀ ਦੀਆਂ ਸੀਟਾਂ ਦੀ ਜਾਣਕਾਰੀ ਅਪਲੋਡ ਕਰ ਦੇਣਗੇ।

ਬਾਜਵਾ ਨੇ NOC ਦੇਣ ਲਈ BDO ਵੱਲੋਂ ਫੋਨ ਨਾ ਚੁੱਕਣ ਦੀ ਸ਼ਿਕਾਇਤ ਵੀ ਚੋਣ ਕਮਿਸ਼ਨ ਨੂੰ ਦਿੱਤੀ, ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਇਸ ਦਾ ਹੱਲ ਦੱਸਦੇ ਹੋਏ ਕਿਹਾ NOC ਲਈ ਉਮੀਦਵਾਰ ਇੱਕ ਹਲਫਨਾਤਾ ਤਿਆਰ ਕਰਕੇ ਨੋਟਰੀ ਤੋਂ ਅਟੈਸਟ ਕਰਵਾ ਕੇ ਲਿਖਣ ‘ਕਿ ਮੈਂ ਪੰਜਾਬ ਦੀ ਕਿਸੇ ਵੀ ਜ਼ਮੀਨ ‘ਤੇ ਕਬਜ਼ਾ ਨਹੀਂ ਕੀਤਾ ਹੈ, ਮੈਂ ਕਿਸੇ ਵੀ ਅਦਾਰੇ ਦਾ ਕੋਈ ਬਕਾਇਆ ਨਹੀਂ ਦੇਣਾ ਹੈ। ਜੇਕਰ 24 ਘੰਟੇ ਦੇ ਅੰਦਰ ਰਿਟਰਨਿੰਗ ਅਫਸਰ (RO) 24 ਘੰਟੇ ਦੇ ਅੰਦਰ ਜਵਾਬ ਨਹੀਂ ਦਿੰਦਾ ਤਾਂ ਇਸ ਦਾ ਮਤਲਬ ਹੋਵੇਗਾ ਕਿ ਤੁਹਾਡੇ ਕਾਗਜ਼ ਮਨਜ਼ੂਰ ਹਨ’।

ਬਾਜਵਾ ਨੇ ਚੋਣ ਕਮਿਸ਼ਨ ਨੂੰ ਮੰਗ ਕੀਤੀ ਕਿ ਵਿਧਾਨ ਸਭਾ ਅਤੇ ਲੋਕ ਸਭਾ ਵਾਂਗ ਕੈਮਰਿਆਂ ਦੀ ਨਿਗਰਾਨੀ ਵਿੱਚ ਵੋਟਾਂ ਦੀ ਗਿਣਤੀ ਹੋਵੇ, ਜਿਸ ‘ਤੇ ਚੋਣ ਕਮਿਸ਼ਨ ਨੇ ਵਿਚਾਰਨ ਦਾ ਭਰੋਸਾ ਦਿੱਤਾ ਹੈ

ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਲਜ਼ਾਮ ਲਗਾਇਆ ਹੈ ਕਿ ਸਾਡੇ ਉਮੀਦਵਾਰਾਂ ਨੂੰ NOC ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਹੁਣ ਤੱਕ ਇਹ ਪਤਾ ਨਹੀਂ ਲੱਗਿਆ ਹੈ ਕਿ ਕਿਹੜੇ ਪਿੰਡ ਰਿਜ਼ਰਵ ਹਨ ਅਤੇ ਕਿਹੜੇ ਨਹੀਂ ਹਨ। ਸਿਰਫ ਇੰਨਾਂ ਹੀ ਨਹੀਂ ਵੜਿੰਗ ਨੇ ਕਿਹਾ ਹੁਣ ਤੱਕ ਕਿਸੇ ਨੂੰ ਵੋਟਰ ਲਿਸਟ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ –  ਕੇਂਦਰ ਦੀ ਚਿੱਠੀ ਤੋਂ ਬਾਅਦ ਸ਼ੈਲਰ ਮਾਲਕਾਂ ਦੇ ਸੁਰ ਪਏ ਢਿੱਲੇ! ਝੋਨੇ ਦੀ ਖਰੀਦ ਤੋਂ ਕੀਤਾ ਸੀ ਇਨਕਾਰ