India International Punjab

ਕੈਨੇਡਾ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜ-ਛਾੜ! ਫਲਸਤੀਨੀ ਨਾਗਰਿਕਾਂ ’ਤੇ ਇਲਜ਼ਾਮ, ਮੂੰਹ ਢੱਕ ਕੇ ਆਏ ਸਨ ਪ੍ਰਦਸ਼ਨਕਾਰੀ

ਬਿਉਰੋ ਰਿਪੋਰਟ – ਕੈਨੇਡਾ ਦੇ ਬ੍ਰੈਂਪਟਨ ਸ਼ਹਿਰ (Canada Brampton) ਵਿੱਚ ਕੁਝ ਫਲਸਤੀਨੀਆਂ ਨੇ ਮਹਾਰਾਜਾ ਰਣਜੀਤ ਸਿੰਘ (Maharaja Ranjeet Singh) ਦੇ ਬੁੱਤ (Statue) ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੁਲਜ਼ਮਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਫਲਸਤੀਨੀ ਝੰਡਾ (Philippines Flag) ਤੱਕ ਲਗਾ ਦਿੱਤਾ ਸੀ।

ਇਸ ਵੀਡੀਓ ਦੇ ਸਾਹਮਣੇ ਆਉਣ ਦੇ ਬਾਅਦ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੇ ਕੁਮੈਂਟ ਸਾਹਮਣੇ ਆ ਰਹੇ ਹਨ। ਵੀਡੀਓ ਇੱਕ ਕੈਨੇਡਾ ਦੇ ਪੱਤਰਕਾਰ ਵੱਲੋਂ ਸ਼ੇਅਰ ਕੀਤਾ ਗਿਆ ਹੈ। ਪੱਤਰਕਾਰ ਨੇ ਅਜਿਹੀ ਹਰਕਤ ਕਰਨ ਵਾਲੇ ਨੂੰ ‘ਜਿਹਾਦੀ’ ਕਹਿਕੇ ਸੰਬੋਧਿਤ ਕੀਤਾ ਹੈ।

ਵਾਇਰਲ ਵੀਡੀਓ 37 ਸੈਕੰਡ ਦਾ ਹੈ। ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਚੜੇ 2 ਨੌਜਵਾਨ ਫਲਸਤੀਨ ਦਾ ਝੰਡਾ ਉਨ੍ਹਾਂ ਦੇ ਘੋੜੇ ’ਤੇ ਲੱਗਾ ਰਹੇ ਹਨ। ਦੋਵਾਂ ਨੌਜਵਾਨਾਂ ਨੇ ਆਪਣੇ ਮੂੰਹ ਢੱਕੇ ਹੋਏ ਹਨ ਅਤੇ ਹੇਠਾਂ ਕਈ ਲੋਕ ਖੜੇ ਹਨ। ਇਸ ਤੋਂ ਇਲਾਵਾ ਇੱਕ ਵਿਅਕਤੀ ਕਿਸੇ ਕੱਪੜੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ ’ਤੇ ਕੱਪੜਾ ਬੰਨ੍ਹਦਾ ਹੋਇਆ ਨਜ਼ਰ ਆ ਰਿਹਾ ਹੈ।

ਕਈ ਲੋਕਾਂ ਨੇ ਇਸ ਘਟਨਾ ਦਾ ਵੀਡੀਓ ਬਣਾਇਆ ਹੈ। ਸਾਰੇ ਮਾਮਲੇ ਦੀ ਕੈਨੇਡਾ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ। ਹੁਣ ਇਸ ਮਾਮਲੇ ’ਤੇ ਕੈਨੇਡਾ ਦੀ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।