Punjab

ਮੁੜ ਬਦਲ ਗਿਆ ਪੰਜਾਬ ਦਾ ਮੌਸਮ ! ਚੰਡੀਗੜ੍ਹ ‘ਚ ਅੱਜ ਵੀ ਬਾਰਿਸ਼,ਪੰਜਾਬ ਦੇ 16 ਜ਼ਿਲ੍ਹਿਆਂ ‘ਚ ਵੀ ਅਲਰਟ !

ਬਿਉਰੋ ਰਿਪੋਰਟ – ਪੰਜਾਬ ਅਤੇ ਚੰਡੀਗੜ੍ਹ (PUNJABH AND CHANDIGARH) ਵਿੱਚ ਬੀਤੇ ਦਿਨੀ ਅਤੇ ਅੱਜ ਹੋ ਰਹੇ ਮੀਂਹ ਨਾਲ ਮੌਸਮ ਠੰਡਾ (COLD WEATHER)ਹੋ ਗਿਆ ਹੈ । ਪੰਜਾਬ ਦੇ ਦਿਨ ਦੇ ਤਾਪਮਾਨ ਵਿੱਚ 4.2 ਡਿਗਰੀ ਦੀ ਵੱਡੀ ਕਮੀ ਦਰਜ ਹੋਈ ਹੈ । ਇਹ ਆਮ ਨਾਲੋ 1.6 ਡਿਗਰੀ ਘੱਟ ਹੈ । ਸੂਬੇ ਵਿੱਚ ਵੱਧ ਤੋਂ ਵੱਧ ਦਿਨ ਦਾ ਤਾਪਮਾਨ ਬਠਿੰਡਾ ਦਾ 35 ਡਿਗਰੀ ਦਰਜ ਕੀਤਾ ਗਿਆ ਹੈ ।ਜਦਕਿ ਅੱਜ ਸਵੇਰ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਦੀ ਵਜ੍ਹਾ ਕਰਕੇ 0.7 ਡਿਗਰੀ ਘੱਟ ਹੋਇਆ ਹੈ ।

ਪੰਜਾਬ ਵਿੱਚ ਅੱਜ ਮੌਸਮ ਵਿਭਾਗ ਵੱਲੋਂ ਫਾਜ਼ਿਲਕਾ,ਮੁਕਤਸਰ,ਫਿਰੋਜ਼ਪੁਰ,ਫਰੀਦਕੋਟ,ਤਰਨਤਾਰਨ,ਅੰਮ੍ਰਿਤਸਰ,ਗੁਰਦਾਸਪੁਰ,ਪਠਾਨਕੋਟ,ਹੁਸ਼ਿਆਰਪੁਰ,ਕਪੂਰਥਲਾ,ਜਲੰਧਰ,ਨਵਾਂ ਸ਼ਹਿਰ,ਲੁਧਿਆਣਾ,ਰੂਪ ਨਗਰ,ਮੁਹਾਲੀ,ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਮੀਂਹ ਦਾ ਅਲਰਟ ਜ਼ਰੂਰ ਹੈ ।

ਵੀਰਵਾਰ ਨੂੰ ਚੰਡੀਗੜ੍ਹ ਵਿੱਚ ਸੁਰੂ ਹੋਈ ਬਾਰਿਸ਼ ਅੱਜ ਵੀ ਜਾਰੀ ਹੈ,ਬੀਤੇ ਦਿਨੀ ਸ਼ਹਿਰ ਵਿੱਚ 43 MM ਮੀਂਹ ਪਿਆ ਸੀ । ਇਸ ਦੌਰਾਨ ਕਈ ਥਾਵਾਂ ‘ਤੇ ਪਾਣੀ ਵੀ ਭਰ ਗਿਆ ਸੀ । ਉਧਰ ਮੁਹਾਲੀ ਵਿੱਚ ਬੀਤੇ ਦਿਨੀ 3.5 MM,ਰੋਪੜ 0.5 MM,ਰੂਪਨਗਰ 6.5 MM,ਪਟਿਆਲਾ 2.0 ਅਤੇ ਪਠਾਨਕੋਟ 1.0 MM ਬਾਰਿਸ਼ ਹੋਈ ਹੈ । ਸੂਬੇ ਵਿੱਚ 37.2 MM ਬਾਰਿਸ਼ ਦਰਜ ਕੀਤੀ ਗਈ ਹੈ । ਜਦਕਿ ਇਸ ਮੌਸਮ ਵਿੱਚ ਆਮ ਬਾਰਿਸ਼ 74.3MM ਹੁੰਦੀ ਹੈ । ਇਸ ਹਿਸਾਬ ਨਾਲ ਵੇਖਿਆ ਜਾਵੇ ਤਾਂ 50 ਫੀਸਦੀ ਬਾਰਿਸ਼ ਘੱਟ ਹੋਈ ਹੈ ।