Punjab

ਦਿਵਾਲੀ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ!

ਬਿਉਰੋ ਰਿਪੋਰਟ – ਪੰਜਾਬ ਦੇ ਸਰਕਾਰੀ ਮੁਲਾਜ਼ਮਾਂ (PUNJAB GOVT EMPLOYEES) ਨੂੰ ਹਾਈਕੋਰਟ (HIGH COURT) ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ 6ਵੇਂ ਪੇਅ ਕਮਿਸ਼ਨ (6TH PAY COMMISSION) ਨੂੰ ਲੈਕੇ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਮਾਨ ਸਰਕਾਰ (CHIEF MINISTER BHAGWANT MANN) ਨੂੰ ਹੁਕਮ ਦਿੱਤਾ ਹੈ ਕਿ ਉਹ ਜਲਦ ਤੋਂ ਜਲਦ ਬਕਾਇਆ ਭੱਤਾ ਦੇਵੇ। ਇਸ ਦੇ ਲਈ ਪੰਜਾਬ ਸਰਕਾਰ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।

ਹਾਈਕੋਰਟ ਨੇ ਕਿਹਾ ਮੁਲਾਜ਼ਮਾਂ ਨੂੰ ਡੀਏ (DA) ਦਾ 119 ਫੀਸਦੀ ਦੇ ਨਾਲ 4 ਮਹੀਨੇ ਦਾ ਲਾਭ ਵੀ ਦਿੱਤਾ ਜਾਵੇ। ਦਰਅਸਲ ਮੁਲਾਜ਼ਮਾਂ ਵੱਲੋਂ ਸਰਕਾਰ ਦੀ 113 ਫੀਸਦੀ ਡੀਏ ਨੂੰ ਚੁਣੌਤੀ ਦਿੱਤੀ ਗਈ ਸੀ। ਦਿਵਾਲੀ ਤੋਂ ਪਹਿਲਾਂ ਮੁਲਾਜ਼ਮ ਲਈ ਹਾਈਕੋਰਟ ਤੋਂ ਇਹ ਵੱਡੀ ਰਾਹਤ ਵਾਲੀ ਖ਼ਬਰ ਆਈ ਹੈ। ਹਾਈਕੋਰਟ ਦੇ ਫੈਸਲੇ ਨਾਲ 32 ਪਟੀਸ਼ਨਾਂ ਦਾ ਵੀ ਨਿਪਟਾਰਾ ਹੋ ਗਿਆ ਹੈ।

ਇਹ ਵੀ ਪੜ੍ਹੋ –  ਕੰਗਨਾ ਦੀ ਫਿਲਮ ‘ਐਮਰਜੈਂਸੀ’ ‘ਤੇ ਸੈਂਸਰ ਬੋਰਡ ਦਾ ਵੱਡਾ ਬਿਆਨ! ਫਿਲਮ ਰਿਲੀਜ਼ ਕਰਵਾਉਣੀ ਹੈ ਤਾਂ ਇਹ ਕੰਮ ਕਰੋ