ਬਿਉਰੋ ਰਿਪੋਰਟ – ਜੇਕਰ ਤੁਸੀਂ ਟਰੈਫਿਕ ਨਿਯਮਾਂ ਦਾ ਪਾਲਨ ਨਹੀਂ ਕੀਤਾ ਅਤੇ ਚਲਾਨ ਕਟਾਏ ਤਾਂ ਉਸ ਦੇ ਹਿਸਾਬ ਨਾਲ ਤੁਹਾਨੂੰ ਹਰ ਸਾਲ ਗੱਡੀ ਦਾ ਬੀਮਾ ਵੱਧ ਦੇਣਾ ਪੈ ਸਕਦਾ ਹੈ। ਦਿੱਲੀ ਦੇ LG VK SEXENA ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ (Nirmala Seetaraman) ਨੂੰ ਚਿੱਠੀ ਲਿਖ ਕੇ ਟਰੈਫ਼ਿਕ ਨਿਯਮਾਂ ਦੀ ਅਣਦੇਖੀ ਨੂੰ ਰੋਕਣ ਦੇ ਲਈ ਅਹਿਮ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਅਮਰੀਕਾ ਅਤੇ ਯੂਰੋਪ ਦੀ ਤਰਜ਼ ‘ਤੇ ਗੱਡੀਆਂ ਦੀ ਇੰਸ਼ੋਰੈਂਸ (Vehical insurance) ਨੂੰ ਚਲਾਨ ਦੇ ਨਾਲ ਜੋੜਿਆ ਜਾਵੇ। ਯਾਨੀ ਜਿਸ ਵੀ ਸ਼ਖਸ ਦੇ ਜਿੰਨੇ ਚਲਾਨ ਹੁੰਦੇ ਹਨ ਉਸ ਦੇ ਹਿਸਾਬ ਨਾਲ ਹੀ ਬੀਮਾ ਵਿੱਚ ਹਰ ਸਾਲ ਵਾਧਾ ਕਰ ਦਿੱਤਾ ਜਾਵੇ। LG ਵੀਕੇ ਸਕਸੈਨਾ ਨੇ ਕਿਹਾ ਜੇਕਰ ਇਹ ਨਿਯਮ ਲਾਗੂ ਹੋ ਜਾਂਦਾ ਹੈ ਤਾਂ ਇਸ ਨਾਲ ਟਰੈਫਿਕ ਨਿਯਮਾਂ ਵਿੱਚ ਕਾਫੀ ਸੁਧਾਰ ਆਵੇਗਾ।
ਭਾਰਤ ਸਰਕਾਰ ਦੇ ਸੜਕ ਅਤੇ ਟਰਾਂਸਪੋਰਟ ਮਹਿਕਮੇ (Road and Transport Department) ਦੇ ਮੁਤਾਬਿਕ ਹਰ ਸਾਲ ਦੇਸ਼ ਵਿੱਚ 4.37 ਹਜ਼ਾਰ ਸੜਕ ਦੁਰਘਟਨਾਵਾਂ ਹੁੰਦੀਆਂ ਹਨ। ਜਦਕਿ 2022 ਵਿੱਚ ਇਹ ਅੰਕੜਾ 1 ਲੱਖ 55 ਹਜ਼ਾਰ ਸੀ । ਇੰਨਾਂ ਦੁਰਘਟਨਾਵਾਂ ਦਾ ਮੁਖ ਕਾਰਨ ਓਵਰ ਸਪੀਡਿੰਗ (OVER SPEEDING) ਹੈ । ਦੁਰਘਟਨਾ ਦਾ ਸਭ ਤੋਂ ਅਹਿਮ ਕਾਰਨ ਲਾਲ ਬੱਤੀ ਨੂੰ ਜੰਪ ਕਰਨਾ ਵੀ ਹੈ।
LG ਨੇ ਕਿਹਾ ਵਰਲਡ ਬੈਂਕ ਦਾ ਡੇਟਾ ਵੀ ਇਸ ਦੀ ਗਵਾਈ ਭਰਦਾ ਹੈ ਕਿ 40 ਫੀਸਦੀ ਦੁਰਘਟਨਾਵਾ ਰੈਸ਼ ਡਰਾਈਵਿੰਗ ਦੀ ਵਜ੍ਹਾ ਕਰਕੇ ਹੁੰਦੀ ਹੈ। ਦਿੱਲੀ ਵਿੱਚ ਪਿਛਲ਼ੇ ਸਾਲ 60 ਫੀਸਦੀ ਦੁਰਘਟਨਾਵਾਂ ਟਰੈਫਿਕ ਨਿਯਮਾਂ ਦੀ ਉਲੰਘਨਾ ਕਰਕੇ ਹੋਈਆਂ ਹਨ।
ਇਹ ਵੀ ਪੜ੍ਹੋ – ਰਾਜ ਲਾਲੀ ਗਿੱਲ ਨੇ ਰੋਸ ਕਰਦੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ