Punjab

‘CM ਮਾਨ ਦੇ ਇੱਕ ਹੋਰ OSD ਦੀ ਹੋਵੇਗੀ ਛੁੱਟੀ!’ ‘ਵੱਡੇ ਹਵਾਲੇ ਦਾ ਲੈਣ-ਦੇਣ!’ ‘ਬਚਾਉਣ ਲ਼ਈ ਵਿਦੇਸ਼ ਭੇਜਿਆ ਜਾਵੇਗਾ!’

ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ (CHIEF MINISTER BHAGWANT MANN) ਵੱਲੋਂ ਆਪਣੇ OSD ਓਂਕਾਰ ਸਿੰਘ (ONKAR SINGH) ਦੀ ਛੁੱਟੀ ਕਰਨ ਦੇ ਬਾਅਦ ਹੁਣ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੱਡਾ ਦਾਅਵਾ ਕਰਦਿਆਂ ਉਨ੍ਹਾਂ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਤਿ ਜਲਦ ਦੀ ਇੱਕ ਹੋਰ OSD ਦੀ ਛੁੱਟੀ ਹੋਵੇਗੀ। ਉਨ੍ਹਾਂ ਨੇ ਇਸ ਦੇ ਪਿੱਛੇ ਭ੍ਰਿਸ਼ਟਾਚਾਰ ਨੂੰ ਜ਼ਿੰਮੇਵਾਰ ਦੱਸਦਿਆਂ ਹਵਾਲੇ ਦੇ ਜ਼ਰੀਏ ਪੈਸਿਆਂ ਦੇ ਲੈਣ-ਦੇਣ ਦਾ ਵੀ ਇਲਜ਼ਾਮ ਲਗਾਇਆ ਹੈ। ਸਿਰਫ਼ ਇੰਨਾ ਹੀ ਨਹੀਂ, ਮਜੀਠੀਆ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ OSD ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵਿਦੇਸ਼ ਭਜਾਉਣ ਦੀ ਤਿਆਰੀ ਹੋ ਰਹੀ ਹੈ।

ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਲਿਖਿਆ, “ਵੱਡੇ ਹਵਾਲਾ ਦਾ ਲੈਣ ਦੇਣ ,ਪੈਸਾ ਪੰਜਾਬ ਤੋਂ ਜਾਂਦਾ ਬਾਹਰ!, ਇੱਕ ਹੋਰ OSD ਦੀ ਛੁੱਟੀ ਤਹਿ! ਮਜਬੂਰੀ ਬਣੀ ਵੱਡਾ ਭ੍ਰਿਸ਼ਟਾਚਾਰ! ਕਰੋੜਾਂ ਦਾ ਹਵਾਲਾ। ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ! OSD ਅਤੇ ਸਾਥੀਆਂ ਨੂੰ ਵਿਦੇਸ਼ ਭਜਾਉਣ ਦੀ ਤਿਆਰੀ।”

ਦੱਸ ਦੇਈਏ ਓਂਕਾਰ ਸਿੰਘ ਮਾਨ ਸਰਕਾਰ ਬਣਨ ਤੋਂ 4 ਮਹੀਨੇ ਬਾਅਦ ਹੀ 31 ਅਗਸਤ 2022 ਤੋਂ OSD ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਸੰਗਰੂਰ ਦੇ ਰਹਿਣ ਵਾਲੇ ਓਂਕਾਰ ਸਿੰਘ ਭਗਵੰਤ ਮਾਨ ਦੇ ਖ਼ਾਸ ਮੰਨੇ ਜਾਂਦੇ ਸਨ। ਇਸ ਤੋਂ ਪਹਿਲਾਂ 18 ਨਵੰਬਰ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ OSD ਪਬਲਿਕ ਰਿਲੇਸ਼ਨ ਮਨਜੀਤ ਸਿੰਘ ਸਿੱਧੂ ਨੇ ਵੀ ਅਸਤੀਫ਼ਾ ਦਿੱਤਾ ਸੀ। ਉਹ ਵੀ ਇੱਕ ਹੀ ਸਾਲ ਅਹੁਦੇ ’ਤੇ ਰਹੇ ਸਨ। ਉਨ੍ਹਾਂ ਨੇ ਅਸਤੀਫ਼ੇ ਦੀ ਵਜ੍ਹਾ ਸਿਹਤ ਨੂੰ ਦੱਸਿਆ ਸੀ। ਸਿੱਧੂ ਮਾਨ ਦੇ ਪੁਰਾਣੇ ਦੋਸਤ ਸਨ। 2014 ਵਿੱਚ ਸਰਕਾਰੀ ਨੌਕਰੀ ਛੱਡ ਕੇ ਭਗਵੰਤ ਮਾਨ ਨਾਲ ਜੁੜੇ ਸਨ।