India Khetibadi Punjab

ਆਪਣੇ ਬਿਆਨ ‘ਤੇ ਅੜੀ ਕੰਗਨਾ, ਟਵੀਟ ਕਰ ਕਿਹਾ ‘ ਇਹ ਮੇਰਾ ਨਿੱਜੀ ਬਿਆਨ’

ਚੰਡੀਗੜ੍ਹ : ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਕਿਸਾਨੀ ਅੰਦੋਲਨ ਤਿੰਨ ਰੱਦ ਕੀਤੇ ਗਏ ਖੇਤੀਬਾੜੀ ਕਾਨੂੰਨਾਂ ‘ਤੇ ਬਿਆਨ ਦੇਣ ਤੋਂ ਬਾਅਦ ਭਾਜਪਾ ਨੇ ਆਪਣੀ ਤਰਫੋ ਪੱਲਾ ਝਾੜ ਲਿਆ ਹੈ। ਪਾਰਟੀ ਨੇ ਕਿਹਾ ਕਿ ਕੰਗਨਾ ਰਣੌਤ ਦਾ 3 ਖੇਤੀਬਾੜੀ ਕਾਨੂੰਨਾਂ ਬਾਰੇ ਬਿਆਨ, ਜੋ ਪਹਿਲਾਂ ਵਾਪਸ ਲਏ ਗਏ ਸਨ, ਨੂੰ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਮੈਂ ਸਾਫ਼ ਤੌਰ ‘ਤੇ ਕਹਿਣਾ ਚਾਹੁੰਦਾ ਹਾਂ ਕਿ ਇਹ ਬਿਆਨ ਕੰਗਨਾ ਰਣੌਤ ਦਾ ਨਿੱਜੀ ਹੈ।

ਕੰਗਨਾ ਰਣੌਤ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਅਜਿਹਾ ਕੋਈ ਬਿਆਨ ਦੇਣ ਲਈ ਅਧਿਕਾਰਤ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦਾ ਬਿਆਨ 3 ਖੇਤੀਬਾੜੀ ਕਾਨੂੰਨਾਂ ਬਾਰੇ ਪਾਰਟੀ ਦੀ ਸੋਚ ਨੂੰ ਦਰਸਾਉਂਦਾ ਹੈ। ਇਸ ਲਈ ਅਸੀਂ ਉਸ ਬਿਆਨ ਦਾ ਖੰਡਨ ਕਰਦੇ ਹਾਂ।

ਕੰਗਨਾ ਨੇ ਦਿੱਤੀ ਸਫ਼ਾਈ

ਭਾਜਪਾ ਵੱਲੋਂ ਤਿੰਨ ਖੇਤੀ ਬਿੱਲਾਂ ਬਾਰੇ ਕੰਗਣਾ ਰਣੌਤ ਦੇ ਬਿਆਨ ਤੋਂ ਕਿਨਾਰਾ ਕਰਨ ਤੋਂ ਬਾਅਦ ਕੰਗਣਾ ਰਣੌਤ ਨੇ ਵੀ ਸਫਾਈ ਦਿੱਤੀ ਹੈ। ਉਸਨੇ ਪਾਰਟੀ ਦੇ ਬਿਆਨ ਨੂੰ ਰੀਟਵੀਟ ਕਰਦਿਆਂ ਲਿਖਿਆ ਹੈ ਕਿ ਜੀ ਹਾਂ ਤਿੰਨ ਖੇਤੀ ਬਾਰੇ ਮੇਰੇ ਵਿਚਾਰ ਮੇਰੇ ਨਿੱਜੀ ਹਨ ਅਤੇ ਪਾਰਟੀ ਦਾ ਸਟੈਂਡ ਨਹੀਂ।

ਇੱਕ ਟਵੀਟ ਕਰਦਿਆਂ ਕੰਗਨਾ ਨੇ ਕਿਹਾ ਕਿ ਬਿਲਕੁਲ, ਕਿਸਾਨ ਕਾਨੂੰਨਾਂ ਬਾਰੇ ਮੇਰੇ ਵਿਚਾਰ ਨਿੱਜੀ ਹਨ ਅਤੇ ਉਹ ਉਨ੍ਹਾਂ ਬਿੱਲਾਂ ‘ਤੇ ਪਾਰਟੀ ਦੇ ਸਟੈਂਡ ਦੀ ਪ੍ਰਤੀਨਿਧਤਾ ਨਹੀਂ ਕਰਦੇ ਹਨ। ਧੰਨਵਾਦ।

ਦੱਸ ਦਈਏ ਕਿ ਲੰਘੇ ਕੱਲ੍ਹ ਕੰਗਨਾ ਨੇ ਮੰਗ ਕੀਤੀ ਹੈ ਕਿ 3 ਖੇਤੀ ਕਾਨੂੰਨ (3 Farmer Law Repealed) ਮੁੜ ਤੋਂ ਵਾਪਸ ਲਿਆਉਣੇ ਚਾਹੀਦੇ ਹਨ। ਸਿਰਫ਼ 2 ਸੂਬਿਆਂ ਦੇ ਕਿਸਾਨਾਂ ਨੇ ਹੀ ਇਤਰਾਜ਼ ਕੀਤਾ ਸੀ। ਕਿਸਾਨਾਂ ਦੀ ਤਰੱਕੀ ’ਤੇ ਬ੍ਰੇਕ ਨਹੀਂ ਲੱਗਣੀ ਚਾਹੀਦੀ ਹੈ, ਕਿਸਾਨਾਂ ਦੀ ਭਲਾਈ ਲਈ ਬਣਾਏ ਗਏ ਤਿੰਨੋਂ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਮੰਗ ਆਪ ਕਿਸਾਨਾਂ ਨੂੰ ਕਰਨੀ ਚਾਹੀਦੀ ਹੈ।

ਵਿਰੋਧੀ ਧਿਰਾਂ ਨੇ ਘੇਰੀ ਕੰਗਨਾ ਅਤੇ BJP

ਇਸ ਤੋਂ ਬਾਅਦ ਵਿਰੋਧੀ ਧਿਰਾ ਨੇ ਕੰਗਨਾ ਅਤੇ ਬੀਜੇਪੀ ਨੂੰ ਘੇਰਨਾ ਸ਼ੁਰੂ ਕਰਪ ਦਿੱਤਾ। ਪੰਜਾਬ ਵਿੱਚ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ (Partap sigh Bajwa) ਨੇ ਕਿਹਾ ਕਿ ਬੀਜੇਪੀ ਕਿਸਾਨ ਵਿਰੋਧੀ ਹੈ। ਇਸ ਸਾਜਿਸ਼ ਦੇ ਤਹਿਤ ਹੀ ਕੰਗਨਾ ਕੋਲੋਂ ਬਿਆਨ ਦਿਵਾਇਆ ਜਾ ਰਿਹਾ ਹੈ। ਹਰਿਆਣਾ ਚੋਣਾਂ ਵਿੱਚ ਕਿਸਾਨ ਬੀਜੇਪੀ ਦਾ ਵਿਰੋਧ ਕਰ ਰਹੇ ਹਨ, ਇਸੇ ਲਈ ਕੰਗਨਾ ਕੋਲੋ ਅਜਿਹੇ ਬਿਆਨ ਦਿਵਾ ਕੇ ਕਿਸਾਨਾਂ ਦੇ ਵਿਰੋਧ ਵਿੱਚ ਵੋਟਰਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਬੀਜੇਪੀ ਨੇ ਕੰਗਨਾ ਖ਼ਿਲਾਫ਼ ਕਾਰਵਾਈ ਕਰਨੀ ਹੁੰਦੀ ਤਾਂ ਹੁਣ ਤੱਕ ਸਸਪੈਂਡ ਕਿਉਂ ਨਹੀਂ ਕੀਤਾ ਗਿਆ ਹੈ?

ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ

ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ ਨੇ ਪੁੱਛਿਆ ਕੰਗਨਾ ਵਾਰ-ਵਾਰ ਅਜਿਹੇ ਬਿਆਨ ਦਿੰਦੀ ਹੈ, ਪਰ ਬੀਜੇਪੀ ਕੋਈ ਐਕਸ਼ਨ ਨਹੀਂ ਲੈਂਦੀ ਹੈ ਯਾਨੀ ਪਾਰਟੀ ਉਨ੍ਹਾਂ ਦੇ ਨਾਲ ਸਹਿਮਤ ਹੈ। ਜੇ ਸਹਿਮਤ ਨਹੀਂ ਹੈ ਤਾਂ ਪਾਰਟੀ ਤੋਂ ਬਾਹਰ ਕਰਨ। ਕੰਗਨਾ ਦੀਆਂ ਹਰਕਤਾਂ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਨ। ਜਿਹੜੇ 3 ਖੇਤੀ ਕਾਨੂੰਨੀ ਨੂੰ ਮੁਆਫ਼ੀ ਮੰਗ ਕੇ ਪ੍ਰਧਾਨ ਮੰਤਰੀ ਨੇ ਵਾਪਸ ਲਿਆ ਹੈ, ਉਸ ਨੂੰ ਕਿਸ ਹੈਸੀਅਤ ਨਾਲ ਕੰਗਨਾ ਜਾਇਜ਼ ਠਹਿਰਾ ਰਹੀ ਹੈ?

ਹਰਜੀਤ ਸਿੰਘ ਗਰੇਵਾਲ

ਬੀਜੇਪੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਵੀ ਕੰਗਨਾ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਸ ਨੂੰ ਆਪਣੀ ਹੱਦ ’ਚ ਰਹਿਣਾ ਚਾਹੀਦਾ ਹੈ, ਅਸੀਂ ਮੁਆਫ਼ੀ ਮੰਗ ਕੇ ਕਾਨੂੰਨ ਵਾਪਸ ਲਏ ਹਨ, ਕੰਗਨਾ ਵੱਡੀ ਹੈ ਜਾਂ ਪ੍ਰਧਾਨ ਮੰਤਰੀ? ਗਰੇਵਾਲ ਨੇ ਕਿਹਾ ਕੰਗਨਾ ਨੂੰ ਚਾਹੀਦਾ ਹੈ ਕਿ ਪੰਜਾਬ ਅਤੇ ਸਿੱਖਾਂ ਦੇ ਬਾਰੇ ਅਜਿਹੇ ਕੋਈ ਬਿਆਨ ਨਾ ਦੇਵੇ ਜਿਸ ਨਾਲ ਮਾਹੌਲ ਖ਼ਰਾਬ ਹੁੰਦਾ ਹੋਏ। ਬੀਜੇਪੀ ਆਗੂ ਨੇ ਕੰਗਨਾ ਨੂੰ ‘ਮਿਸਗਾਇਡਿਡ ਮਿਸਾਇਲ’ ਦੱਸਿਆ। ਸਿਰਫ਼ ਇੰਨਾਂ ਹੀ ਨਹੀਂ, ਗਰੇਵਾਲ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕੰਗਨਾ ਨੇ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਦੀ ਸੁਪਾਰੀ ਲਈ ਹੋਈ ਹੈ, ਕੰਗਨਾ ਨੂੰ ਸਿੱਖਾਂ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ।

ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ

ਕੰਗਨਾ ਰਣੌਤ ਦੇ ਬਿਆਨ ਬਾਰੇ ‘ਆਪ’ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਸਿਰਫ਼ ਇੱਕ ਸਿਆਸੀ ਮੁੱਦਾ ਨਹੀਂ ਹੈ, ਸਗੋਂ ਜਿਸ ਤਰ੍ਹਾਂ ਇਸ ਨੂੰ ਸਮਾਜ ਵਿੱਚ ਵੰਡੀਆਂ ਪਾਉਣ ਲਈ ਇੱਕ ਟੂਲ ਕਿੱਟ ਵਜੋਂ ਵਰਤਿਆ ਜਾ ਰਿਹਾ ਹੈ, ਇਸ ਨੂੰ ਭਾਜਪਾ ਵੱਲੋਂ ਲਿਆਂਦੇ ਗਏ ਕਾਲੇ ਖ਼ਿਲਾਫ਼ ਸੰਘਰਸ਼ ਕੀਤਾ ਗਿਆ ਸੀ ਕਾਨੂੰਨ, ਜਿਸ ਤੋਂ ਬਾਅਦ ਆਖਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਾਨੂੰਨ ਵਾਪਸ ਲੈਣਾ ਪਿਆ ਅਤੇ ਆਪਣੀ ਗਲਤੀ ਨੂੰ ਸਵੀਕਾਰ ਕਰ ਲਿਆ, ਜਿਸ ਵਿੱਚ ਕੰਗਨਾ ਰਣੌਤ ਲਗਾਤਾਰ ਸਮਾਜਿਕ ਭਾਈਚਾਰੇ ਵਿੱਚ ਨਫ਼ਰਤ ਫੈਲਾਉਣ ਦੀ ਗੱਲ ਕਰਦੀ ਹੈ, ਜਦੋਂ ਕਿ ਪਹਿਲਾਂ ਉਸਨੇ ਪੰਜਾਬ ਅਤੇ ਹਿਮਾਚਲ ਵਿੱਚ ਫਰਕ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਸੀ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ

ਕੰਗਨਾ ਰਾਣੌਤ ਦੇ ਦਿੱਤੇ ਗਏ ਬਿਆਨ ਬਾਰੇ ਬੋਲਦਿਆਂ ਪੰਧੇਰ ਨੇ ਕਿਹਾ ਕਿ ਜਿਸ ਮਾਮਲੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨਾਂ ਤੋਂ ਮੁਆਫੀ ਮੰਗ ਚੁੱਕੇ ਹੋਣ ਉਸੀ ਮਾਮਲੇ ਦੇ ਸਬੰਧ ਵਿੱਚ ਭਾਜਪਾ ਦੀ ਸੰਸਦ ਮੈਂਬਰ ਬਿਆਨਬਾਜ਼ੀ ਕਰੇ ਤਾਂ ਉਸ ਖ਼ਿਲਾਫ ਪਾਰਟੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ ਜਾਣਬੁੱਝ ਕੇ ਆਪਣੇ ਲੀਡਰਾਂ ਤੋਂ ਅਜਿਹੇ ਬਿਆਨ ਦੁਆ ਰਹੀ ਹੈ।