India Khetibadi Punjab

ਕਿਸਾਨਾਂ ਨੂੰ ਲੈ ਕੇ ਮਨਹੋਰ ਲਾਲ ਖੱਟਰ ਦਾ ਵੱਡਾ ਬਿਆਨ, ‘ਸ਼ੰਭੂ ਬਾਰਡਰ ‘ਤੇ ਬੈਠੇ ਲੋਕ ਅਸਲ ਕਿਸਾਨ ਨਹੀਂ ਹਨ’

 ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਰ ਨੇ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਖੱਟਰਕ ਨੇ ਕਿਹਾ ਕਿ ਜੋ ਲੋਕ ਸੰਭੂ ਬਾਰਡਰ ‘ਤੇ ਬੇਠੇ ਹਨ ਉਹ ਅਸਲੀ ਕਿਸਾਨ ਨਹੀਂ ਹਨ, ਉਹ ਲੋਕ ਕਿਸਾਨਾਂ ਦਾ ਮਖੌਟਾ ਪਾ ਕੇ ਸਿਸਟਮ ਖਰਾਬ ਕਰਨ ਵਾਲੇ ਲੋਕ ਹਨ। ਖੱਟਰ ਨੇ ਕਿਹਾ ਕਿ ਇਹ ਲੋਕ ਮੌਜੂਦਾ ਸਰਕਾਰਾਂ ਨੂੰ  ਅਸਥਿਰ ਕਰਨਾ ਚਾਹੁੰਦੇ ਹਨ।

ਖੱਟਰ ਦੇ ਇਸ ਬਿਆਨ ਨੂੰ ਲੈ ਕੇ ਕਿਸਾਨ ਆਗੂ ਭੜਕ ਉੱਠੇ ਹਨ। ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਨੇ ਖੱਟਰ ਦੇ ਇਸ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਇਹੋ ਖੱਟਰ ਸਾਬ ਨੇ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੌਰਾਨ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਜਿੱਥੇ ਵੀ ਕਿਸਾਨ ਮਿਲਦੇ ਹਨ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਵੇ ਅਤੇ ਜੇਕਰ ਕਿਸਾਨਾਂ ਨੂੰ ਕੁੱਟਣ ਵਾਲਿਆਂ ਨੂੰ ਜੇਲ੍ਹ ਹੁੰਦਾ ਹੈ ਤਾਂ ਉਹ ਜੇਲ੍ਹ ਵਿੱਚੋਂ ਵੱਡੇ ਲੀਡਕ ਬਣ ਕੇ ਨਿਕਲਣਗੇ। ਪਰ ਬਾਅਦ ਵਿੱਚ ਮਨਹੋਰ ਲਾਲ ਖੱਟਰ ਨੇ ਆਪਣੇ ਬਿਆਨ ਦੀ ਮੁਆਫੀ ਮੰਗੀ ਸੀ।

ਪੰਧੇਰ ਨੇ ਕਿਹਾ ਕਿ ਖੱਟਰ ਸਾਬ੍ਹ ਕਿਸਾਨਾਂ ਖ਼ਿਲਾਫ ਬਿਆਨ ਦੇਣ ਲਈ ਮਸ਼ਹੂਰ ਮੰਨੇ ਜਾਂਦੇ ਹਨ ਅਤੇ ਇਹ ਬਿਆਨਬਾਜ਼ੀ ਹਰਿਆਣਾ ਚੋਣਾਂ ਨੂੰ ਮੁੱਖ ਰੱਖਦਿਆਂ ਦਿੱਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਕਿਸਾਨਾਂ ਦੇ ਅਕਸ ਨੂੰ ਖਰਾਬ ਕਰਨ ਲਈ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ।

ਪੰਧੇਰ ਨੇ ਕਿਹਾ ਕਿ ਭਾਜਪਾ ਵੱਲੋਂ ਕਿਸਾਨਾਂ ਦੇ ਮੁੱਦੇ ਨੂੰ ਡਿਰੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਅਸੀਂ ਕਿਸਾਨ ਹਾਂ ਜਾਂ ਨਹੀਂ ਮਨੋਹਰ ਲਾਲ ਖੱਟਰ ਨੂੰ 8 ਅਕਤੂਬਰ ਨੂੰ ਜਵਾਬ ਮਿਲ ਜਾਵੇਗਾ।

ਕੰਗਨਾ ਰਾਣੌਤ ਦੇ ਦਿੱਤੇ ਗਏ ਬਿਆਨ ਬਾਰੇ ਬੋਲਦਿਆਂ ਪੰਧੇਰ ਨੇ ਕਿਹਾ ਕਿ ਜਿਸ ਮਾਮਲੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨਾਂ ਤੋਂ ਮੁਆਫੀ ਮੰਗ ਚੁੱਕੇ ਹੋਣ ਉਸੀ ਮਾਮਲੇ ਦੇ ਸਬੰਧ ਵਿੱਚ ਭਾਜਪਾ ਦੀ ਸੰਸਦ ਮੈਂਬਰ ਬਿਆਨਬਾਜ਼ੀ ਕਰੇ ਤਾਂ ਉਸ ਖ਼ਿਲਾਫ ਪਾਰਟੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ ਜਾਣਬੁੱਝ ਕੇ ਆਪਣੇ ਲੀਡਰਾਂ ਤੋਂ ਅਜਿਹੇ ਬਿਆਨ ਦੁਆ ਰਹੀ ਹੈ।

ਦੱਸ ਦਈਏ ਕਿ ਖੱਟਰ ਨੇ ਕਿਹਾ ਕਿ ਸੰਭੂ ਬਾਰਡਰ ਬੰਦ ਹੋ ਜਾਣ ਕਾਰਨ ਸੂਬੇ ਦੇ ਕਾਰੋਬਾਰ ਅਤੇ ਲੋਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਰਹੱਦ ਖੋਲ੍ਹਣ ਦੀ ਯੋਜਨਾ ਬਣਾਈ ਸੀ ਪਰ ਦੂਜੇ ਪਾਸੇ ਬੈਠੇ ਲੋਕ ਕਿਸਾਨ ਨਹੀਂ ਹਨ। ਕਾਂਗਰਸ ‘ਤੇ ਤੰਜ ਕੱਸਦਿਆਂ ਖੱਟਰ ਨੇ ਕਿਹਾ ਕਿ ਕਿਸਾਨਾਂ ਦੀ ਆੜ ‘ਚ ਇਹ ਲੋਕ ਸਿਸਟਮ ਨੂੰ ਨੁਕਸਾਨ ਪਹੁੰਚਾਉਣਾ ਅਤੇ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨਾ ਚਾਹੁੰਦੇ ਹਨ।

ਮਨੋਹਰ ਲਾਲ ਖੱਟਰ ਨੇ ਦਾਅਵਾ ਕੀਤਾ, ”ਅੰਬਾਲਾ ਇਸ ਦਾ ਨਤੀਜਾ ਭੁਗਤ ਰਿਹਾ ਹੈ ਪਰ ਹਰਿਆਣਾ ਦੇ ਲੋਕ ਖੁਸ਼ ਹਨ ਕਿ ਅਸੀਂ ਅਜਿਹੇ ਲੋਕਾਂ ਨੂੰ ਆਪਣੀ ਧਰਤੀ ‘ਤੇ ਪੈਰ ਨਹੀਂ ਰੱਖਣ ਦਿੱਤਾ।