ਜਲੰਧਰ – ਵਿਦੇਸ਼ ‘ਚ ਰਹਿਣ ਵਾਲੇ ਵਿਅਕਤੀ ਨੇ ਆਧੁਨਿਕ ਬੈਂਕਿੰਗ ਤਹਿਤ 1.37 ਕਰੋੜ ਦੀ ਠੱਗੀ ਮਾਰੀ ਹੈ। ਇਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਵੱਲੋਂ ਪੀੜਤ ਦੀ ਸ਼ਿਕਾਇਤ ਦੇ ਆਧਰ ਤੇ ਗੁਰਸੇਵਕ ਸਿੰਘ ਨਾਮ ਦੇ ਵਿਅਕਤੀ ‘ਤੇ ਮਾਮਲਾ ਦਰਜ ਕਰ ਲਿਆ ਹੈ। ਪ੍ਰਪਾਤ ਹੋਈ ਜਾਣਕਾਰੀ ਮੁਤਾਬਕ ਮੁਲਜ਼ਮ ਨੇ ਉਸ ਦੇ ਫੋਨ ਨੰਬਰ ਨੂੰ ਗੁਜਰਾਲ ਨਗਰ ਬ੍ਰਾਂਚ ‘ਚ ਪੀੜਤ ਦੇ ਬੈਂਕ ਖਾਤੇ ਨਾਲ ਲਿੰਕ ਕਰ ਲਿਆ ਹੈ। ਇਸ ਕਾਰਨ ਪੀੜਤ ਦੇ ਖਾਤੇ ਵਿਚੋਂ ਪੈਸੇ ਨਿਕਲ ਗਏ। ਦੱਸ ਦੇਏਈ ਕਿ ਇਸ ਮਾਮਲੇ ਦੀ ਪੀੜਤ ਨੂੰ ਕੋਈ ਭਿਣਕ ਤੱਕ ਨਾ ਲੱਗੀ। ਇਸ ਤੋਂ ਬਾਅਦ ਪੁਲਿਸ ਵੱਲੋਂ ਜਿਸ ਖਾਤੇ ਵਿਚ ਰਕਮ ਟਰਾਂਸਫਰ ਕੀਤੀ ਗਈ ਹੈ, ਉਸ ਨੂੰ ਖੰਗਾਲਿਆ ਜਾ ਰਿਹਾ ਹੈ।
ਇਸ ਸਬੰਧੀ ਪੀੜਤ ਨੇ ਜਾਣਕਾਰੀ ਦਿੰਦੇ ਦੱਸਿਆ ਕਿ 5 ਅਗਸਤ ਨੂੰ ਇਹ ਸਾਰੀ ਘਟਨਾ ਵਾਪਰੀ ਹੈ। 5 ਅਗਸਤ ਨੂੰ ਹੀ ਹੌਲੀ-ਹੌਲੀ ਕਰਕੇ ਉਸ ਦੇ ਖਾਤੇ ਵਿਚੋਂ ਪੈਸੇ ਕਢਵਾਏ ਗਏ ਹਨ। ਉਸ ਨੇ ਜਦੋਂ ਬੈਂਕ ਜਾ ਕੇ ਸਟੇਟਮੈਂਟ ਲਈ ਤਾਂ ਉਸ ਨੂੰ ਪਤਾ ਲੱਗਾ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਦੇ ਬੈਂਕ ਖਾਤੇ ਦੇ ਨਾਲ ਆਪਣਾ ਫੋਨ ਨੰਬਰ ਜੋੜਿਆ ਹੈ। ਪੀੜਤ ਵੱਲੋਂ ਤੁਰੰਤ ਹੀ ਪੁਲਿਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਏਸੀਪੀ ਨਿਰਮਲ ਸਿੰਘ ਨੂੰ ਸ਼ਿਕਾਇਤ ਟਰਾਂਸਫਰ ਕਰ ਦਿੱਤੀ। ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ – ਨਵੇਂ ਆਈਫੋਨ ‘ਚ ਆ ਰਹੀ ਦਿੱਕਤ! ਖਰੀਦਦਾਰਾਂ ਦੱਸੀ ਪਰੇਸ਼ਾਨੀ