Punjab

ਫਾਜ਼ਿਲਕਾ ਦੀ ਦਲੇਰ ਮਾਂ, ਆਪਣੀ ਜਾਨ ਗਵਾਈ ਪਰ ਬੱਚਿਆਂ ਨੂੰ ਦਿੱਤਾ ਜੀਵਨਦਾਨ

ਬਿਉਰੋ ਰਿਪੋਰਟ – ਫਾਜ਼ਿਲਕਾ ਦੀ ਇੱਕ ਦਲੇਰ ਮਾਂ (BRAVE MOTHER) ਨੇ ਆਪਣੀ ਜਾਨ ਗਵਾਉਂਦੇ ਹੋਏ ਆਪਣੇ ਬੱਚਿਆਂ ਨੂੰ ਜੀਵਨ ਦਾਨ ਦੇ ਦਿੱਤਾ। ਦਰਅਸਲ ਫਾਜਿਲਕਾ ਦੀ ਰੈੱਡ ਲਾਈਟ ਚੌਕ ’ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਮਹਿਲਾ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਆਪਣੇ ਬੱਚੇ ਦੀ ਜਾਨ ਬਚਾਈ।

ਬਹਾਦਰ ਮਹਿਲਾ ਦਾ ਨਾਂ ਜਸਵੀਰ ਕੌਰ ਹੈ ਜੋ ਪਿੰਡ ਗੁਲਾਬ ਸਿੰਘ ਵਾਲੇ ਦੇ ਸਰਪੰਚ ਦੀ ਭੈਣ ਹੈ। ਉਨ੍ਹਾਂ ਆਪਣੇ 2 ਬੱਚਿਆਂ ਧੀ ਅਤੇ ਛੋਟੇ ਪੁੱਤਰ ਨਾਲ ਸਕੂਟੀ ’ਤੇ ਜਾ ਰਹੀ ਸੀ। ਮਿੱਟੀ ਨਾਲ ਭਰੇ ਟਿੱਪਰ ਨੇ ਸਕੂਟੀ ਨੂੰ ਟੱਕਰ ਮਾਰੀ। ਮਹਿਲਾ ਅਤੇ ਦੋਵੇ ਬੱਚੇ ਡਿੱਗ ਗਏ, ਮਾਂ ਜਸਵੀਰ ਕੌਰ ਨੇ ਫੌਰਨ ਟਿੱਪਰ ਦੇ ਟਾਇਰ ਤੋਂ ਆਪਣੇ ਬੱਚੇ ਨੂੰ ਪਿੱਛੇ ਧੱਕਾ ਮਾਰਿਆ ਅਤੇ ਆਪ ਉਸ ਦੇ ਹੇਠਾਂ ਆ ਗਈ ਅਤੇ ਜਿਸ ਨਾਲ ਉਸ ਦੀ ਮੌਤ ਹੋ ਗਈ ਜਦਕਿ ਦੋਵੇ ਬੱਚਿਆਂ ਨੂੰ ਵੀ ਸੱਟ ਲੱਗੀ ਹੈ ਅਤੇ ਉਹ ਹਸਪਤਾਲ ਵਿੱਚ ਹਨ, ਪਰ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।

ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਟਿੱਪਰ ਦੇ ਡਰਾਈਵਰ ਨੂੰ ਫੜ ਲਿਆ ਅਤੇ ਉਸ ਨਾਲ ਜੰਮਕੇ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਡਰਾਈਵਰ ਨੂੰ ਫੜ ਲਿਆ।

ਟਿੱਪਰ ਦੇ ਡਰਾਈਵਰ ਰਾਜੁਕਮਾਰ ਨੇ ਦੱਸਿਆ ਕਿ ਉਹ ਮਿੱਟੀ ਨਾਲ ਭਰੇ ਟਿੱਪਰ ਨੂੰ ਲੈ ਕੇ ਹਾਈਵੇ ’ਤੇ ਜਾ ਰਿਹਾ ਸੀ। ਫਾਜ਼ਿਲਕਾ ਵਿੱਚ ਰੈੱਡ ਲਾਈਟ ਚੌਕ ’ਤੇ ਟਰੈਫ਼ਿਕ ਲਾਈਟ ਰੈੱਡ ਹੋਣ ਦੀ ਵਜ੍ਹਾ ਕਰਕੇ ਆਪਣਾ ਟਿੱਪਰ ਰੋਕ ਦਿੱਤਾ ਜਿਵੇਂ ਹੀ ਹਰੀ ਬੱਤੀ ਹੋਈ ਉਸ ਨੇ ਟਿੱਪਰ ਚਲਾਇਆ ਤਾਂ ਅਚਾਨਕ ਸਕੂਟੀ ’ਤੇ ਸਵਾਰ ਹੋ ਕੇ ਮਹਿਲਾ ਆ ਗਈ ਅਤੇ ਟੱਕਰ ਵੱਜ ਗਈ ਜਿਸ ਦੀ ਵਜ੍ਹਾ ਕਰਕੇ ਹਾਦਸਾ ਹੋਇਆ ਹੈ।