International

ਰਾਸ਼ਟਰਮੰਡਲ ਯੂਥ ਕੌਂਸਲ ਚੋਣਾਂ ‘ਚ 4 ਭਾਰਤੀ ਜੇਤੂ ਐਲਾਨੇ!

ਬਿਊਰੋ ਰਿਪੋਰਟ – ਇੰਗਲੈਂਡ (England) ਦੀ ਰਾਜਧਾਨੀ ਲੰਡਨ (London) ਵਿਚ ਰਾਸ਼ਟਰਮੰਡਲ ਯੂਥ ਕੌਂਸਲ ਦੀਆਂ ਚੋਣਾਂ ਦੇ ਵਿਚ ਭਾਰਤ ਦੇ ਚਾਰ ਕਾਰਕੁੰਨਾ ਨੂੰ ਜੇਤੂ ਐਲਾਨਿਆ ਗਿਆ ਹੈ। ਦੱਸ ਦੇਈਏ ਕਿ ਇਹ ਸੰਗਠਨ 56 ਦੇਸ਼ਾਂ ਦੇ ਨਾਲ ਸਬੰਧਿਤ ਹੈ। ਇਹ ਭਾਰਤ ਲਈ ਬੜੇ ਮਾਨ ਵਾਲੀ ਗੱਲ ਹੈ ਕਿ ਭਾਰਤ ਨਾਲ ਸਬੰਧਿਤ 4 ਕਾਰਕੁੰਨ ਨੇ ਜਿੱਤ ਹਾਸਲ ਕੀਤੀ ਹੈ। ਇਹ ਚੋਣਾਂ ਪਿਛਲੇ ਹਫਤੇ ਹੀ ਮੁਕੰਮਲ ਹੋਇਆ ਸਨ। ਇਸ ਵਿਚ ਗੁਰਦਿੱਤ ਸਿੰਘ ਵੋਹਨਾ ਨੂੰ ਪਾਰਟਨਰਸ਼ਿੱਪ ਐਂਡ ‘ ਰਿਸੋਰਸਜ਼ ਦਾ ਵਾਈਸ ਚੇਅਰਪਰਸਨ ਚੁਣਿਆ ਗਿਆ ਸੀ। ਇਸ ਦੇ ਨਾਲ ਹੀ ਫਲਿਤ ਸਿਜਾਰੀਆਂ ਨੂੰ ਪਾਲਿਸੀ ‘ ਤੇ ਐਡਵੋਕੇਸੀ ਦਾ ਵਾਈਸ ਚੇਅਰਪਰਸਨ ਚੁਣਿਆ ਗਿਆ। ਮੁਸਕਾਨ ਆਨੰਦ ਨੂੰ ਏਸ਼ੀਆ ਲਈ ਪ੍ਰਤੀਨਿਧੀ ਚੁਣਿਆ ਗਿਆ ਹੈ ਅਤੇ ਫਰਹਾਨਾ ਜਾਨ ਨੂੰ ਵਿਸ਼ੇਸ਼ ਹਿੱਤ ਸਮੂਹਾਂ ਦਾ ਪ੍ਰਤੀਨਿਧੀ ਚੁਣਿਆ ਗਿਆ।

ਇਸ ਤੋਂ ਇਲਾਨਾ 6 ਹੋਰ ਜੇਤੂਆਂ ਗੇ ਨਾਲ 4 ਭਾਰਤੀਆਂ ਨੂੰ ਅਗਲੇ ਮਹੀਨੇ ਸਮੋਆ ਵਿਚ ਰਾਸ਼ਟਰਮੰਡਲ ਹੈੱਡਸ ਆਫ ਗਵਰਨਮੈਂਟ ਮੀਟਿੰਗ ਵਿਚ ਚ ਰਾਸ਼ਟਰਮੰਡਲ ਯੂਥ ਫੋਰਮ 2024 ਦਾ ਇਕ ਸਮਾਗਮ ਹੋਵੇਗਾ। ਇਸ ਮੌਕੇ ਜੇਤੂਆਂ ਨੂੰ ਅਧਿਕਾਰਤ ਤੌਰ ਤੇ ਸਥਾਪਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ –  ਸੋਨੇ-ਚਾਂਦੀ ਦੇ ਭਾਅ ਦਾ ਟੁੱਟਿਆ ਰਿਕਾਰਡ! ਇੱਕ ਤੋਲ਼ਾ ₹74000 ਤੋਂ ਪਾਰ, ਚਾਂਦੀ ਦੀ ਕੀਮਤ ਵੀ ਅੱਜ ₹312 ਵਧੀ