India

ਸਿੱਖ ਵਿਦਿਆਰਥੀ ਦੀ ਕੁੱਟਮਾਰ ਮਾਮਲੇ ‘ਚ ਕੇਸ ਦਰਜ!

ਬਿਉਰੋ ਰਿਪੋਰਟ –  ਦਿੱਲੀ ਦੇ ਖ਼ਾਲਸਾ ਕਾਲਜ (Khalsa College Delhi Incident) ਦੇ ਵਿਚ ਸਿੱਖ ਵਿਦਿਆਰਥੀ ਦੀ ਦਸਤਾਰ ਲਾਹੁਣ ਵਾਲਿਆਂ ਵਿਰੁੱਧ ਧਾਰਾ 299A ਦੇ ਤਹਿਤ ਮਾਮਲਾ ਦਰਜ ਹੋ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਦਿੱਲੀ ਗੁਰਦੁਆਰਾ ਕਮੇਟੀ (DSGMC) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ (Harmeet Singh Kalka) ਅਤੇ ਕਮੇਟੀ ਨਾਲ ਸਬੰਧਿਤ ਹੋਰ ਆਗੂਆਂ ਦੇ ਦਖਲ ਤੋਂ ਬਾਅਦ ਇਹ ਸੰਭਵ ਹੋ ਪਾਇਆ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਆਗੂਆਂ ਵੱਲੋਂ ਉੱਤਰੀ ਦਿੱਲੀ ਦੇ ਡੀਸੀਪੀ ਸੁਧਾਂਸ਼ੂ ਵਰਮ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਬਣਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਦੱਸ ਦੇਈਏ ਕਿ ਗੁਰਸਿੱਖ ਨੌਜਵਾਨ ਵਿਦਿਆਰਥੀ ਤੇ ਕਾਲਜ ਤੋਂ ਬਾਹਰੋ ਆਏ ਕੁਝ ਨੌਜਵਾਨਾ ਨੇ ਹਮਲਾ ਕਰ ਦਿੱਤਾ ਸੀ ਅਤੇ ਵਿਦਿਆਰਥੀ ਦੀ ਪੱਗ ਵੀ ਉਤਾਰ ਦਿੱਤੀ ਸੀ, ਜਿਸ ਤੋਂ ਬਾਅਦ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ  –  ਮਾਂ-ਧੀ ਨੇ ਇਕੱਠੇ ਡਿਗਰੀ ਹਾਸਲ ਕੀਤੀ! ਧ੍ਰੀ ਦ੍ਰਿਸ਼ਟੀਹੀਨ,ਇਸ ਤਕਨੀਕ ਦਾ ਸਹਾਰਾ ਲਿਆ,ਹੁਣ UPSC ਲਈ ਬੈਠੇਗੀ