India International

ਇਜ਼ਰਾਈਲ ਨੇ ਤਾਬੜ-ਤੋੜ 300 ਮਿਲਾਈਲਾਂ ਦਾਗੀਆਂ,182 ਲੋਕਾਂ ਦੀ ਮੌਤ !

ਬਿਉਰੋ ਰਿਪੋਰਟ – ਇਜ਼ਰਾਈਲ (ISRAEL) ਨੇ ਸੋਮਵਾਰ 23 ਸਤੰਬਰ ਨੂੰ ਲੇਬਨਾਨ (LEBANON) ‘ਤੇ ਤਾਬੜਤੋੜ 300 ਮਿਸਾਈਲਾਂ (MISSILE) ਦਾਗੀਆਂ ਹਨ । ਜਿਸ ਵਿੱਚ ਹੁਣ ਤੱਕ 182 ਲੋਕਾਂ ਦੀ ਮੌਤ ਹੋ ਗਈ ਅਤੇ 700 ਤੋਂ ਜ਼ਿਆਦਾ ਲੋਕ ਜਖਮੀ ਹੋਏ ਹਨ । ਹਮਲੇ ਦੇ ਬਾਅਦ ਲੇਬਨਾਨ ਵਿੱਚ 2 ਦਿਨ ਦੇ ਲਈ ਸਕੂਲ ਬੰਦ ਕਰ ਦਿੱਤਾ ਹੈ । ਲੋਕ ਸੁਰੱਖਿਅਤ ਥਾਵਾਂ ‘ਤੇ ਜਾਂਦੇ ਵੇਖੇ ਗਏ,ਇਸੇ ਵਜ੍ਹਾ ਨਾਲ ਕਈ ਸ਼ਹਿਰਾਂ ਦਾ ਟਰੈਫ਼ਿਕ ਜਾਮ ਹੋਇਆ ।

ਇਜ਼ਰਾਈਲ ਵੱਲੋਂ ਲਗਾਤਾਰ ਇਹ ਚੌਥੇ ਦਿਨ ਮਿਸਾਈਲ ਹਮਲਾ ਹੈ । ਲੇਬਨਾਨ ਦੇ ਸ਼ਹਿਰਾਂ ‘ਤੇ 900 ਤੋਂ ਜ਼ਿਆਦਾ ਮਿਸਾਈਲਾਂ ਦਾਗੀ ਗਈਆਂ । ਜਿਸ ਵਿੱਚ ਹੁਣ ਤੱਕ 250 ਲੋਕ ਮਾਰੇ ਜਾ ਚੁੱਕੇ ਹਨ।

ਇਜ਼ਰਾਈਲ ਨੇ ਪਹਿਲਾਂ ਮੈਸੇਜ ਭੇਜਿਆ ਫਿਰ ਹਮਲਾ ਕੀਤਾ

ਇਜ਼ਰਾਈਲੀ ਫੌਜ ਨੇ ਹਿੱਜਬੁਲਾਹ ਦੇ ਟਿਕਾਣਿਆਂ ਦੇ ਕਰੀਬ ਰਹਿਣ ਵਾਲੇ ਲੋਕਾਂ ਨੂੰ ਫੌਰਨ ਆਪਣੇ ਘਰਾਂ ਨੂੰ ਛੱਡਣ ਦੀ ਚਿਤਾਵਨੀ ਦਿੱਤੀ ਸੀ । ਟਾਈਮਸ ਆਫ ਇਜ਼ਰਾਈਲ ਦੇ ਮੁਤਾਬਿਕ IDF ਬੁਲਾਰੇ ਐਡਮਿਰਲ ਡੈਨੀਅਲ ਹਗਾਰੀ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕੀਤਾ ਸੀ ।

ਟਾਈਮਸ ਆਫ ਇਜ਼ਰਾਈਲ ਦੇ ਮੁਤਾਬਿਕ ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਹਿੱਜਬੁਲਾਹ ਨੇ ਲੋਕਾਂ ਨੂੰ ਅਪਾਰਟਮੈਂਟਸ ਤੋਂ ਮਿਸਾਈਲ ਲਾਂਚਰ ਲੁੱਕਾ ਰੱਖਿਆ ਹੈ । ਉਸੇ ਪਾਸੇ ਤੋਂ ਇਜ਼ਰਾਈਲ ‘ਤੇ ਹਮਲਾ ਕਰਦੇ ਹਨ । ਇਜ਼ਰਾਈਲ ਇੰਨਾਂ ਬਿਲਡਿੰਗਾਂ ਨੂੰ ਨਸ਼ਟ ਕਰਨਾ ਚਾਹੁੰਦਾ ਹੈ । ਇਸੇ ਲਈ ਇਜ਼ਰਾਈਲ ਨੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਘਰ ਛੱਡਣ ਦੀ ਚਿਤਾਵਨੀ ਦਿੱਤੀ ਸੀ।