Punjab

ਢਾਈ ਸਾਲ ਦੀ ਲੜਕੀ ਅਗਵਾ! ਔਰਤ ਦੀ ਸਾਜਿਸ਼ ਦਾ ਪੁਲਿਸ ਨੇ ਕੀਤਾ ਪਰਦਾਫਾਸ਼

ਬਿਊਰੋ ਰਿਪੋਰਟ – ਥਾਣਾ ਸਦਰ ਖਰੜ ਪੁਲਿਸ (Kharar Police) ਨੇ ਢਾਈ ਸਾਲ ਦੀ ਬੱਚੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਤਿੰਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਅਗਵਾ ਦੀ ਸਾਜਿਸ਼ ਔਰਤ ਵੱਲੋਂ ਆਪਣੇ ਸਾਥੀ ਦੇ ਨਾਲ ਮਿਲ ਕੇ ਰਚੀ ਸੀ।

ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚ ਹਰਬੰਸ ਸਿੰਘ, ਉਸ ਦਾ ਭਰਾ ਨਛੱਤਰ ਸਿੰਘ ਅਤੇ ਇੱਕ ਹੋਰ ਔਰਤ ਡੋਲੀ ਸ਼ਾਮਲ ਹਨ, ਜਦੋਂਕਿ ਤਮੰਨਾ ਜੋਸ਼ੀ ਅਤੇ ਨਿਤਿਨ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਲੜਕੀ ਨੂੰ ਸਹੀ ਸਲਾਮਤ ਬਰਾਮਦ ਕਰਕੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਤਿੰਨਾਂ ਨੂੰ 21 ਸਤੰਬਰ ਤੱਕ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਐਰੋ ਹੋਮਜ਼-1 ਖਰੜ ਦੇ ਵਸਨੀਕ ਗੁਰਸਾਬ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸ ਦੀ ਢਾਈ ਸਾਲਾ ਬੱਚੀ ਨੂੰ ਅਗਵਾ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਹ ਹੁਣ ਤਮੰਨਾ ਜੋਸ਼ੀ ਨਾਂ ਦੀ ਔਰਤ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਿਹਾ ਹੈ। ਤਮੰਨਾ ਦਾ ਵਿਆਹ 2016 ‘ਚ ਹਰਬੰਸ ਸਿੰਘ ਨਾਲ ਹੋਇਆ ਸੀ ਪਰ ਝਗੜੇ ਕਾਰਨ ਉਹ ਵੱਖ ਹੋ ਗਏ ਸਨ। ਇਸ ਤੋਂ ਬਾਅਦ 2 ਜੂਨ ਤੋਂ ਤਮੰਨਾ ਗੁਰਸਾਬ ਨਾਲ ਰਹਿ ਰਹੀ ਸੀ। ਬੱਚੀ ਦੇ ਅਗਵਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਲੜਕੀ ਨੂੰ ਤਮੰਨਾ, ਹਰਬੰਸ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਗਵਾ ਕੀਤਾ ਸੀ।

ਦੱਸ ਦੇਈਏ ਕਿ ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਬੱਚੀ ਨੂੰ ਲੈ ਕੇ ਦਿੱਲੀ ਦੇ ਹੋਟਲ ਵਿਚ ਰੁਕੇ ਹੋਏ ਹਨ, ਜਿਸ ‘ਤੇ ਪੁਲਿਸ ਨੇ ਛਾਪਾ ਮਾਰ ਕੇ ਬੱਚੀ ਸਮੇਤ ਡੌਲੀ, ਤਮੰਨਾ ਅਤੇ ਨਿਤਿਨ ਨੂੰ ਗ੍ਰਿਫਤਾਰ ਕੀਤਾ ਹੈ ਪਰ ਮੁੱਖ ਮੁਲਜ਼ਮ ਹਰਬੰਸ ਸਿੰਘ ਅਤੇ ਉਸ ਦਾ ਭਰਾ ਨਛੱਤਰ ਸਿੰਘ ਅਜੇ ਵੀ ਫਰਾਰ ਹਨ।

ਇਹ ਵੀ ਪੜ੍ਹੋ –  ਵੱਡੇ ਕਿਸਾਨ ਲੀਡਰ ਨੂੰ ਮਿਲ ਰਹੀਆਂ ਧਮਕੀਆਂ! ਪੁਲਿਸ ‘ਤੇ ਕਾਰਵਾਈ ਨਾ ਕਰਨ ਦਾ ਇਲਜ਼ਾਮ!