Punjab

ਜਲੰਧਰ ਦੀ ਮਸ਼ਹੂਰ ਟਰੈਵਲ ਏਜੰਸੀ ‘ਤੇ ਹਮਲਾ, ਨੌਜਵਾਨਾਂ ਨੇ ਆਰੀਅਨਜ਼ ਅਕੈਡਮੀ ‘ਚ ਦਾਖਲ ਹੋ ਕੇ ਸਟਾਪ ਦੀ ਕੀਤੀ ਕੁੱਟਮਾਰ

ਜਲੰਧਰ : ਕੱਲ੍ਹ ਯਾਨੀ ਸ਼ੁੱਕਰਵਾਰ ਦੇਰ ਸ਼ਾਮ ਕੁਝ ਨੌਜਵਾਨਾਂ ਨੇ ਜਲੰਧਰ ਦੇ ਗੜ੍ਹਾ ਰੋਡ ‘ਤੇ ਸਥਿਤ ਮਸ਼ਹੂਰ ਟਰੈਵਲ ਏਜੰਸੀ ਆਰੀਅਨਜ਼ ਅਕੈਡਮੀ ‘ਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਪੂਰੀ ਘਟਨਾ ਦਾ ਸੀਸੀਟੀਵੀ ਸਾਹਮਣੇ ਆਇਆ ਹੈ, ਜਿਸ ਵਿਚ ਮੁਲਜ਼ਮ ਪਹਿਲਾਂ ਏਜੰਸੀ ਦੇ ਮੁਲਾਜ਼ਮਾਂ ‘ਤੇ ਕੁਰਸੀਆਂ ਨਾਲ ਹਮਲਾ ਕਰਦੇ ਹਨ ਅਤੇ ਫਿਰ ਥੱਪੜ ਮਾਰਦੇ ਹਨ।

ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੰਟਰੋਲ ਰੂਮ ਵਿੱਚ ਦਿੱਤੀ ਗਈ। ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਘਟਨਾ ਵਾਲੀ ਥਾਂ ‘ਤੇ ਜਾਂਚ ਲਈ ਪਹੁੰਚੀ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ। ਥਾਣਾ 7 ਦੀ ਪੁਲਿਸ ਅੱਜ ਦੂਜੀ ਧਿਰ ਦੇ ਲੋਕਾਂ ਨੂੰ ਥਾਣੇ ਬੁਲਾਏਗੀ।

ਏਜੰਟ ਨੇ ਕਿਹਾ- ਵੀਜ਼ਾ ਨਾ ਮਿਲਣ ਕਾਰਨ ਗੁੱਸੇ ‘ਚ ਆਏ ਨੌਜਵਾਨਾਂ ਨੇ ਕੀਤਾ ਹਮਲਾ

ਏਜੰਸੀ ਦੇ ਮਾਲਕ ਅਨਿਲ ਸ਼ਰਮਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਲਾਵਰਾਂ ਨੇ ਅਮਰੀਕਾ ਦਾ ਵੀਜ਼ਾ ਲੈਣ ਲਈ ਉਸ ਨਾਲ ਸੰਪਰਕ ਕੀਤਾ ਸੀ। ਪਰ ਉਕਤ ਨੌਜਵਾਨ ਆਪਣੀ ਇੰਟਰਵਿਊ ਕਲੀਅਰ ਨਾ ਕਰ ਸਕਣ ਕਾਰਨ ਉਸਦਾ ਵੀਜ਼ਾ ਨਹੀਂ ਆਇਆ।

ਇਸ ਤੋਂ ਗੁੱਸੇ ‘ਚ ਆਏ ਨੌਜਵਾਨ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇਮਾਰਤ ਦੀ ਭੰਨਤੋੜ ਕੀਤੀ ਅਤੇ ਸਟਾਫ ‘ਤੇ ਕੁਰਸੀਆਂ ਸੁੱਟ ਦਿੱਤੀਆਂ। ਸ਼ਰਮਾ ਨੇ ਦੱਸਿਆ- ਸੱਤ ਮਹੀਨੇ ਪਹਿਲਾਂ ਉਕਤ ਪਰਿਵਾਰ ਵੀਜ਼ਾ ਦੀ ਗੱਲ ਕਰਨ ਅਮਰੀਕਾ ਆਇਆ ਸੀ। ਇੱਕ ਕੁੜੀ ਦਾ ਵੀਜ਼ਾ ਲਗਵਾਉਣਾ ਸੀ। ਵੀਜ਼ਾ ਫੀਸ ਤੋਂ ਇਲਾਵਾ ਕੋਈ ਪੈਸਾ ਨਹੀਂ ਲਿਆ ਗਿਆ। ਵੀਜ਼ਾ ਨਾ ਦੇਣ ਤੋਂ ਬਾਅਦ ਉਹ ਦਫ਼ਤਰ ਪੁੱਜੇ ਅਤੇ ਉਨ੍ਹਾਂ ਦੀ ਭੰਨਤੋੜ ਕੀਤੀ ਗਈ ਅਤੇ ਕੁੱਟਮਾਰ ਕੀਤੀ ਗਈ।ਨ