India

ਤਿਰੂਪਤੀ ਮਾਮਲਾ ਸੁਪਰੀਮ ਕੋਰਟ ਪੁੱਜਾ!

ਬਿਊਰੋ ਰਿਪੋਰਟ – ਤਿਰੂਪਤੀ ਲੱਡੂ ਵਿਵਾਦ ਮਾਮਲਾ ਹੁਣ ਸੁਪਰੀਮ ਕੋਰਟ (Supreme Court) ਤੱਕ ਪਹੁੰਚ ਗਿਆ ਹੈ। ਇਸ ਸਬੰਧੀ ਸੁਪਰੀਮ ਕੋਰਟ ਦੇ ਚੀਫ ਜਸਟਿਸ (Chief Justice) ਦੇ ਸਾਹਮਣੇ ਇਕ ਪੱਤਰ ਪਟੀਸ਼ਨ ਭੇਜੀ ਗਈ, ਜਿਸ ਵਿੱਚ ਤਿਰੁਮਾਲਾ ਦੇਵਸਥਾਮਨ ਟਰੱਸਟ ਨਾਲ ਸਬੰਧਿਤ ਮਾਮਲੇ ਵਿਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਇਹ ਪੱਤਰ ਪਟੀਸ਼ਨ ਵਕੀਲ ਸਤਿਆਮ ਸਿੰਘ ਵੱਲੋਂ ਚੀਫ ਜਸਟਿਸ ਨੂੰ ਭੇਜੀ ਗਈ ਹੈ।

ਇਹ ਪਟੀਸ਼ਨ ਤਿਰੁਮਾਲਾ ਤਿਰੂਪਤੀ ਮੰਦਰ ‘ਚ ਦੇਵਤਾ ਨੂੰ ਚੜ੍ਹਾਏ ਜਾਣ ਵਾਲੇ ਪ੍ਰਸਾਦ ਦੀ ਤਿਆਰੀ ‘ਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਬਾਰੇ ਹਾਲ ਹੀ ‘ਚ ਹੋਏ ਖੁਲਾਸਿਆਂ ਦੇ ਸਬੰਧ ‘ਚ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿਚ ਹਿੰਦੂ ਧਰਮ ਦੀ ਉਲੰਘਣਾ ਦਾ ਦੋਸ਼ ਲਗਾਇਆ ਦੇ ਨਾਲ-ਨਾਲ ਪ੍ਰਸ਼ਾਦ ਨੂੰ ਵਰਦਾਨ ਮੰਨਣ ਵਾਲੇ ਸਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਇਆ ਹੈ।

ਇਸ ਦੇ ਨਾਲ ਹੀ ਇਸ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 25 ਦੀ ਉਲੰਘਣਾ ਕਰਾਰ ਦਿੱਤਾ। ਇਸ ਤੋਂ ਇਲਾਵਾ ਪਟੀਸ਼ਨ ਵਿੱਚ ਸੁਪਰੀਮ ਕੋਰਟ ਦੇ ਕਈ ਫੈਸਲਿਆਂ ਦਾ ਵੀ ਹਵਾਲਾ ਦਿੱਤਾ ਗਿਆ ਹੈ ਜੋ ਜ਼ਰੂਰੀ ਧਾਰਮਿਕ ਅਭਿਆਸਾਂ ਦੀ ਸੁਰੱਖਿਆ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹਨ।

ਇਹ ਵੀ ਪੜ੍ਹੋ  –  ਪੁਲਿਸ ਦੀ ਕੁੱਟਮਾਰ ਨਾ ਬਰਦਾਸ਼ਤ ਕਰ ਸਕਿਆ ਨੌਜਵਾਨ! ਚੁੱਕਿਆ ਖੌਫਨਾਕ ਕਦਮ