India

ਜੂਨੀਅਰ ਡਾਕਟਰਾਂ ਹੜਤਾਲ ਕੀਤੀ ਖਤਮ! ਸਰਕਾਰ ਨੂੰ ਦਿੱਤੀ ਚੇਤਾਵਨੀ

ਬਿਊਰੋ ਰਿਪੋਰਟ – ਪੱਛਮੀ ਬੰਗਾਲ (West Bengal) ਵਿਚ ਜੂਨੀਅਰ ਡਾਕਟਰ ਆਪਣੀਆਂ ਮੰਗਾਂ ਨੂੰ ਲੈ ਕੇ ਕੋਲਕਾਤਾ (Kolkata) ਦੇ ਸਾਲਟ ਲੇਕ ਸਥਿਤ ਸਵਾਸਥ ਭਵਨ ਨੇੜੇ 10 ਸਤੰਬਰ ਤੋਂ ਪ੍ਰਦਰਸ਼ਨ ਕਰ ਰਹੇ ਸਨ, ਜਿਸ ਨੂੰ ਅੱਜ ਖਤਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੀ ਹੜਤਾਲ ਅੰਸ਼ਿਕ ਰੂਪ ਵਿਚ ਜਾਰੀ ਰਹੇਗੀ। ਜੂਨੀਅਰ ਡਾਕਟਰ ਧਰਨਾ ਖਤਮ ਕਰਨ ਤੋਂ ਪਹਿਲਾਂ ਸਿਹਤ ਭਵਨ ਤੋਂ ਲੈ ਕੇ ਸੀ.ਜੀ.ਓ ਕੰਪਲੈਕਸ ਵਿਖੇ ਸੀਬੀਆਈ ਦਫਤਰ ਤੱਕ ਮਾਰਚ ਕਰਨਗੇ।

ਉਨ੍ਹਾਂ ਵੱਲੋਂ ਬੀਤੇ ਦਿਨ ਪ੍ਰੈਸ ਕਾਨਫਰੰਸ ਕਰ ਕਿਹਾ ਸੀ ਕਿ ਉਹ ਅੱਜ ਆਪਣਾ ਧਰਨਾ ਖਤਮ ਕਰ ਦੇਣਗੇ ਅਤੇ 21 ਸਤੰਬਰ ਨੂੰ ਕੰਮ ‘ਤੇ ਵਾਪਸ ਆ ਜਾਣਗੇ। ਦੱਸ ਦੇਈਏ ਕਿ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ 9 ਅਗਸਤ ਨੂੰ ਇਕ ਸਿਖਿਆਰਥੀ ਡਾਕਟਰ ਦੇ ਨਾਲ ਜਬਰ ਜ਼ਨਾਹ ਹੋਇਆ ਸੀ, ਜਿਸ ਦਾ ਜਬਰ ਜ਼ਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ, ਉਸ ਸਮੇਂ ਤੋ ਲੈ ਕੇ ਜੂਨੀਅਰ ਡਾਕਟਰ ਹੜਤਾਲ ‘ਤੇ ਸਨ।

ਉਨ੍ਹਾਂ ਦੱਸਿਆ ਕਿ ਹੜਤਾਲ ਨੂੰ ਅੰਸ਼ਿਕ ਰੂਪ ਦੇ ਵਿਚ ਜਾਰੀ ਰੱਖਿਆ ਜਾਵੇਗਾ। ਉਹ ਸਿਰਫ ਐਂਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਹੀ ਦੇਣਗੇ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਕੈਂਪ ਵੀ ਲਗਾਏ ਜਾਣਗੇ। ਪਰ ਉਹ ਓਪੀਡੀ ਅਤੇ ਕੋਲਡ ਓਪਰੇਟਿੰਗ ਥੀਏਟਰਾਂ ਦੇ ਕੰਮਕਾਜ ਵਿੱਚ ਸ਼ਾਮਲ ਨਹੀਂ ਹੋਣਗੇ।

ਜੂਨੀਅਰ ਡਾਕਟਰਾਂ ਨੇ ਕਿਹਾ ਕਿ ਇਨਸਾਫ ਲਈ ਸਾਡੀ ਲੜਾਈ ਖਤਮ ਨਹੀਂ ਹੋਈ ਹੈ। ਅਸੀਂ ਬੰਗਾਲ ਸਰਕਾਰ ਨੂੰ ਇੱਕ ਹਫ਼ਤੇ ਦਾ ਸਮਾਂ ਦੇ ਰਹੇ ਹਾਂ। ਜੇਕਰ ਇਸ ਸਮੇਂ ਦੌਰਾਨ ਸਰਕਾਰ ਨੇ ਆਪਣੇ ਸਾਰੇ ਵਾਅਦੇ ਲਾਗੂ ਨਾ ਕੀਤੇ ਤਾਂ ਅਸੀਂ ਮੁੜ ਹੜਤਾਲ ਸ਼ੁਰੂ ਕਰ ਦੇਵਾਂਗੇ।

ਇਹ ਵੀ ਪੜ੍ਹੋ –  ਪੰਜਾਬ ਸਰਕਾਰ ਨੇ ਬਾਦਲ ਪਰਿਵਾਰ ਨੂੰ ਦਿੱਤਾ ਵੱਡਾ ਆਰਥਿਕ ਝਟਕਾ!