India

DAV ਕਾਲਜ ਦੇ ਪ੍ਰੋਫੈਸਰ ’ਤੇ ਅਸ਼ਲੀਲ ਹਰਕਤਾਂ ਕਰਨ ਦੇ ਗੰਭੀਰ ਇਲਜ਼ਾਮ! ਸ਼ਿਕਾਇਤ ਤੋਂ ਬਾਅਦ ਐਕਸ਼ਨ

ਬਿਉਰੋ ਰਿਪੋਰਟ – ਚੰਡੀਗੜ੍ਹ ਦੇ ਸੈਕਟਰ 10 ਦੇ ਡੀਏਵੀ ਕਾਲਜ (Chandigarh DAV College) ਦੇ ਇੱਕ ਪ੍ਰੋਫੈਸਰ (Professor Sexual Harassment) ’ਤੇ ਗੰਭੀਰ ਇਲਜ਼ਾਮ ਲੱਗੇ ਹਨ। ਵਿਦਿਆਰਥਣਾਂ ਨੇ ਇਲਜ਼ਾਮ ਲਗਾਇਆ ਹੈ ਕਿ ਕਾਲਜ ਦਾ ਪ੍ਰੋਫੈਸਰ ਅਸ਼ਲੀਲ ਮੈਸੇਜ ਭੇਜ ਦਾ ਸੀ, ਜਵਾਬ ਨਾ ਦੇਣ ’ਤੇ ਪਰੇਸ਼ਾਨ ਕਰਦਾ ਸੀ। ਇਸ ਦੀ ਲਿਖਿਤ ਸ਼ਿਕਾਇਤ ਕਾਲਜ ਨੂੰ ਦਿੱਤੀ ਗਈ ਹੈ। ਇਲਜ਼ਾਮਾਂ ਮੁਤਾਬਿਕ ਸਨੈਪਚੈਟ ਦੇ ਜ਼ਰੀਏ ਚੈਟਿੰਗ ਕਰਦਾ ਸੀ ਅਤੇ ਰਾਤ ਨੂੰ ਮਿਲਣ ਦੇ ਲਈ ਬੁਲਾਉਂਦਾ ਸੀ।

ਪਹਿਲਾਂ 4 ਤੋਂ 5 ਕੁੜੀਆਂ ਨੇ ਸ਼ਿਕਾਇਤ ਕੀਤੀ ਫਿਰ ਹੋਰ ਕੁੜੀਆਂ ਵੀ ਸਾਹਮਣੇ ਆਈਆਂ ਹਨ। ਹੁਣ ਦੱਸਿਆ ਜਾ ਰਿਹਾ ਹੈ ਕਿ 21 ਸਤੰਬਰ ਨੂੰ ਇਸ ਮਾਮਲੇ ਵਿੱਚ ਅੰਦਰੂਨੀ ਕਮੇਟੀ ਦੇ ਸਾਹਮਣੇ ਗਵਾਹੀਆਂ ਹੋਣੀਆਂ ਹਨ। 23 ਸਤੰਬਰ ਨੂੰ ਪ੍ਰੋਫੈਸਰ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ ਫਿਰ ਆਹਮੋ-ਸਾਹਮਣੇ ਕਰਵਾਇਆ ਜਾਵੇਗਾ। ਕਾਲਜ ਮੈਨੇਜਮੈਂਟ ਦਾ ਕਹਿਣਾ ਹੈ ਅਸੀਂ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੇ ਹਾਂ ਅਜਿਹੀ ਹਰਕਤ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।