ਬਿਊਰੋ ਰਿਪੋਰਟ – ਡੇਰਾਬੱਸੀ (Derabassi) ਵਿਚ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਪ੍ਰਾਪਤ ਹੋਈ ਜਾਣਾਕਰੀ ਮੁਤਾਬਕ ਡੇਰਾਬੱਸੀ ਵਿਚ ਥਾਣੇ ਦੇ ਪਿਛਲੇ ਪਾਸੇ ਇਕ ਇਮੀਗਰੇਸ਼ਨ ਸੈਂਟਰ (Immigration Centre) ਹੈ, ਜਿਸ ਦੇ ਮਾਲਕ ਨੂੰ ਇਹ ਹਮਲਾਵਰ ਫਿਰੌਤੀ ਦੀ ਚਿੱਠੀ ਦੇਣ ਲਈ ਆਏ ਸਨ। ਹਮਲਾਵਰ ਨੇ ਇੰਮੀਗਰੇਸ਼ਨ ਸੈਂਟਰ ਵਿਚ ਦਾਖਲ ਹੋ ਕੇ ਪਹਿਲਾਂ ਕਾਊਂਟਰ ‘ਤੇ ਬੈਠੀ ਲੜਕੀ ਨੂੰ ਫਿਰੋਤੀ ਵਾਲੀ ਚਿੱਠੀ ਦਿੱਤੀ ਅਤੇ ਫਿਕ ਗੋਲੀਆਂ ਚਲਾ ਕੇ ਫਰਾਰ ਹੋ ਗਏ।
ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਵਿਚ ਕੈਦ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਸ.ਐਸ.ਪੀ ਮੋਹਾਲੀ ਵੱਲੋਂ ਮੌਕੇ ‘ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜਾ ਲਿਆ ਹੈ। ਦੱਸ ਦੇਈਏ ਕਿ ਇਸ ਮਾਮਲੇ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ – ਨੌਜਵਾਨ ਨੇ ਨਹਿੰਗ ਸਿੰਘ ਤੇ ਗੁੱਟ ਵੱਢਣ ਦਾ ਲਗਾਇਆ ਇਲਜ਼ਾਮ! ਪੁਲਿਸ ਦੀ ਕਾਰਵਾਈ ‘ਤੇ ਚੁੱਕੇ ਸਵਾਲ