ਬਿਉਰੋ ਰਿਪੋਰਟ – ਲੋਕ ਸਭਾ ਵਿੱਚ ਆਗੂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ (LOK SABHA LEADER OF OPPOSTION RAHUL GANDHI) ਦੇ ਕੜੇ ਅਤੇ ਪੱਗ ਵਾਲੇ ਬਿਆਨ ਨੂੰ ਲੈਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ (RAVNEET BITTU) ਨੇ ਇੱਕ ਕਦਮ ਅੱਗੇ ਵੱਧ ਕੇ ਇੱਕ ਹੋਰ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਜਦੋਂ ਤੱਕ ਰਾਹੁਲ ਗਾਂਧੀ ਅਮਰੀਕਾ ਵਾਲੇ ਬਿਆਨ ‘ਤੇ ਮੁਆਫ਼ੀ ਨਹੀਂ ਮੰਗਦੇ ਹਨ ਉਹ 100 ਵਾਰ ਉਨ੍ਹਾਂ ਨੂੰ ਅੱਤਵਾਦੀ ਕਹਿਣਗੇ। ਸਿਰਫ ਇੰਨਾਂ ਹੀ ਬਿੱਟੂ ਨੇ ਐਲਾਨ ਕੀਤਾ ਕਿ ਉਹ ਪਾਰਲੀਮੈਂਟ ਵਿੱਚ ਵੀ ਖੜੇ ਹੋ ਕੇ ਰਾਹੁਲ ਗਾਂਧੀ ਦੇ ਮੂੰਹ ‘ਤੇ ਉਨ੍ਹਾਂ ਨੂੰ ਅੱਤਵਾਦੀ ਕਹਿਣਗੇ। ਰਾਜ ਮੰਤਰੀ ਨੇ ਕਿਹਾ ਖੜਗੇ ਨੂੰ ਸਾਫ ਕਰਨਾ ਚਾਹੀਦਾ ਹੈ ਕਿ SFJ ਦੇ ਗੁਰਪਤਵੰਤ ਸਿੰਘ ਪੰਨੂ ਨੇ ਜਿਸ ਤਰ੍ਹਾਂ ਰਾਹੁਲ ਗਾਂਧੀ ਦੇ ਪੱਗ ਅਤੇ ਕੜੇ ਵਾਲੇ ਬਿਆਨ ਦੀ ਹਮਾਇਤ ਕੀਤੀ ਹੈ ਕੀ ਉਹ ਉਸ ਤੋਂ ਸਹਿਮਤ ਹਨ।
ਰਾਜ ਮੰਤਰੀ ਬਿੱਟੂ ਨੇ ਕਿਹਾ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਆਅਰਜੁਨ ਖੜਗੇ ਨੇ ਜਿਹੜਾ ਰਾਹੁਲ ਗਾਂਧੀ ਨੂੰ ਲੈਕੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਉਸ ਦਾ ਜਵਾਬ ਬੀਜੇਪੀ ਦੇ ਪ੍ਰਧਾਨ ਜੇ.ਪੀ ਨੱਡਾ ਨੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਂਗਰਸੀ ਆਗੂਆਂ ਵੱਲੋਂ ਜਾਨ ਤੋਂ ਮਾਰਨ ਦੀ ਧਮਕੀ ਮਿਲ ਦਿੱਤੀ ਜਾਂਦੀ ਹੈ ਉਸ ਵੇਲੇ ਕਿਉਂ ਨਹੀਂ ਕੁਢ ਬੋਲਿਆ ਜਾਂਦਾ। ਬਿੱਟੂ ਨੇ ਇਲਜ਼ਾਮ ਲਗਾਇਆ ਕਿ ਰਾਹੁਲ, ਪੰਨੂ ਅਤੇ ਪਾਕਿਸਤਾਨ ਦਾ ਆਪਸ ਵਿੱਚ ਤ੍ਰਿਕੋਣ ਹੈ।
ਉਧਰ ਮਹਾਰਾਸ਼ਟਰ ਵਿੱਚ ਬੀਜੇਪੀ ਦੇ ਲੀਡਰ ਅਨਿਲ ਬੌਂਡੇ ਵੱਲੋਂ ਰਾਹੁਲ ਗਾਂਧੀ ਦੀ ਜੀਭ ਕੱਟਣ ਵਾਲੇ ਬਿਆਨ ‘ਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਹੋਇਆ ਹੈ। ਮਹਾਰਾਸ਼ਟਰ ਕਾਂਗਰਸ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਅਨਿਲ ਬੌਂਡੇ ਨੇ ਰਾਖਵੇਂਕਰਨ ਨੂੰ ਲੈਕੇ ਰਾਹੁਲ ਗਾਂਧੀ ਦੇ ਬਿਆਨ ‘ਤੇ ਉਨ੍ਹਾਂ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਸੀ।
ਇਹ ਵੀ ਪੜ੍ਹੋ – ਆਤਸ਼ੀ ਨਾਲ ਇਹ ਮੰਤਰੀ ਚੁੱਕ ਸਕਦੇ ਸਹੁੰ!