ਬਿਉਰੋ ਰਿਪੋਰਟ – ਪਟਿਆਲਾ ਅਤੇ ਰਾਜਪੁਰਾ ਸਨਅਤੀ ਸਮਾਰਟ ਸਿੱਟੀ (Patiala and Rajpura Industrial Smart City Scam) ਘੁਟਾਲੇ ਮਾਮਲੇ ਵਿੱਚ ਪੰਜ ਪਿੰਡਾਂ ਦੇ ਮੁਲਜ਼ਮ ਪੰਚ ਅਤੇ ਸਰਪੰਚ ਈਡੀ (ED) ਦੇ ਸਾਹਮਣੇ ਜਲੰਧਰ (Jalandhar) ਵਿੱਚ ਪੇਸ਼ ਹੋਏ ਹਨ। 2020 ਦਾ ਇੱਕ ਪ੍ਰੋਜੈਕਟ ਵਿੱਚ 44 ਕਰੋੜ ਦੇ ਘੁਟਾਲੇ ਦੀ ਸ਼ਿਕਾਇਤ ਮਿਲੀ ਸੀ। ਪਟਿਆਲਾ ਦੇ ਜਸਵਿੰਦਰ ਸਿੰਘ ਆਕੜੀ ਦੇ ਵੱਲੋਂ ਵਿਜੀਲੈਂਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਪ੍ਰੋਜੈਕਟਰ ਵਿੱਚ ਰਾਜਪੁਰਾ ਦੇ ਪੰਜ ਪਿੰਡ ਪਵਰਾ, ਤਖ਼ਤ ਮਾਜਰਾ ਆਕੜੀ, ਸਿਹਰਾ ਅਤੇ ਸੇਹਰੀ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ।
ਜਾਂਚ ਦੌਰਾਨ 70 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਉਨ੍ਹਾਂ ਦੇ ਪੁੱਤਰ ਜੋਲੀ ਜਲਾਲਪੁਰ ਦਾ ਨਾਂ ਵੀ ਨਾਮਜ਼ਦ ਸੀ। ਮਾਮਲੇ ਵਿੱਚ BDO, ਜੇਈ (JE), ਪੰਚਾਇਤ ਸਕੱਤਰ ਬੀਡੀਪੀਓ ਸ਼ੰਭੂ ਅਤੇ ਹੋਰ ਵੀ ਕਈ ਫਰਮਾ ਜਿਨ੍ਹਾਂ ਕੋਲ ਇਸ ਪ੍ਰੋਜੈਕਟ ਦੇ ਅਧੀਨ ਕੰਮ ਦਾ ਠੇਕਾ ਸੀ ਅਤੇ ਪੰਜੇ ਪਿੰਡਾਂ ਦੇ ਪੰਚ ਸਰਪੰਚ ਵੀ ਨਾਮਜ਼ਦ ਕੀਤੇ ਗਏ ਸਨ ਅਤੇ ਕਈਆਂ ਦੇ ਵੱਲੋਂ ਹਾਈਕੋਰਟ ਵਿੱਚ ਜ਼ਮਾਨਤ ਵੀ ਕਰਵਾਈ ਗਈ ਸੀ ਅਤੇ ਕਈ ਵੀ ਜੇਲ੍ਹ ਵਿਚ ਬੰਦ ਹਨ।
ਘਨੌਰ ਤੋਂ ਵਿਧਾਇਕ ਗੁਰਲਾਲ ਸਿੰਘ ਨੇ ਵੀ ਵਿਧਾਨਸਭਾ ਦੇ ਮਾਨਸੂਨ ਇਜਲਾਸ ਦੌਰਾਨ ਇਸ ਘੁਟਾਲੇ ਦਾ ਮੁੱਦਾ ਚੁੱਕਿਆ ਸੀ ਅਤੇ ਜਲਦ ਤੋਂ ਜਲਦ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਹੁਣ ED ਦੇ ਵੱਲੋਂ ਮੁਲਜ਼ਮਾਂ ਨੂੰ ਸੰਮਨ ਜਾਰੀ ਕਰਕੇ ਜਲੰਧਰ ਪੇਸ਼ੀ ਲਈ ਬੁਲਾਇਆ ਗਿਆ ਸੀ, ਜਿਸ ਦੇ ਚੱਲਦੇ ਹੀ ਇਨ੍ਹਾਂ ਦੀ ਪੇਸ਼ੀ ਹੋਈ ਹੈ।