India International

ਲੇਬਨਾਨ ‘ਚ ਪੇਜਰ ਤੋਂ ਬਾਅਦ ਹੁਣ ਵਾਕੀ-ਟਾਕੀ ਵਿੱਚ ਧਮਾਕੇ ਸ਼ੁਰੂ ! ਸੈਂਕੜੇ ਜ਼ਖਮੀ,3 ਦੀ ਮੌਤ,ਜਨਾਜੇ ਦੌਰਾਨ ਧਮਾਕਾ !

ਬਿਉਰ ਰਿਪੋਰਟ – ਲੇਬਨਾਨ (LEBANON) ਵਿੱਚ ਪੇਜਰ ਧਮਾਕੇ (PAGER BLAST) ਤੋਂ ਬਾਅਦ ਹੁਣ ਵਾਕੀ-ਟਾਕੀ (walkie talkie Blast) ਵਿੱਚ ਵੀ ਧਮਾਕੇ ਹੋਏ ਹਨ । ਜਿਸ ਵਿੱਚ ਸੈਂਕੜੇ ਲੋਕ ਜਖਮੀ ਹੋਏ ਹਨ ਅਤੇ ਹੁਣ ਤੱਕ 3 ਲੋਕਾਂ ਦੀ ਮੌਤ ਹੋਈ ਹੈ । ਅਲਜਜੀਰਾ ਦੇ ਮੁਤਾਬਿਕ ਇਸ ਹਮਲੇ ਵਿੱਚ ਰਾਜਧਾਨੀ ਬੇਰੂਤ ਦੇ ਕਈ ਇਲਾਕਿਆਂ ਵਿੱਚ ਧਮਾਕੇ ਦੀ ਜਾਣਕਾਰੀ ਸਾਹਮਣੇ ਆਈ ਹੈ ।

ਇਸ ਵਿੱਚ ਇੱਕ ਧਮਾਕਾ ਹਿੱਜਬੁਲਾਹ ਐੱਮਪੀ ਅਲੀ ਅਮਮਾਰ ਦੇ ਪੁੱਤਰ ਦੇ ਅੰਤਿਮ ਸਸਕਾਰ ਦੇ ਸਮੇਂ ਹੋਇਆ । ਉਹ 17 ਸਤੰਬਰ ਨੂੰ ਪੇਜਰ ਵਿੱਚ ਹੋਏ ਧਮਾਕੇ ਵਿੱਚ ਮਾਰਿਆ ਗਿਆ ਸੀ। ਲੇਬਨਾਨ ਵਿੱਚ ਹਿੱਜਬੁਲਾਹ ਦੇ ਲੜਾਕੇ ਇੱਕ ਦੂਜੇ ਨਾਲ ਗੱਲਬਾਤ ਦੇ ਲਈ ਵਾਕੀ-ਟਾਕੀ ਦੀ ਵਰਤੋਂ ਕਰਦੇ ਹਨ ।

ਇੰਨਾਂ ਵਾਕੀ ਟਾਕੀ ਦਾ ਨਾਂ ICOM V 82 ਹੈ, ਜੋ ਜਾਪਾਨ ਵਿੱਚ ਬਣਦਾ ਹੈ । ਮਿਡਲ ਈਸਟ ਵਿੱਚ ਤਣਾਅ ਦੇ ਵਿਚਾਲੇ ਲੇਬਨਾਨ ਵਿੱਚ ਇਹ ਦੂਜਾ ਵੱਡਾ ਤਕਨੀਕੀ ਹਮਲਾ ਹੈ । ਬ੍ਰਿਟਿਸ਼ ਨਿਊਜ਼ ਏਜੰਸੀ ਰਾਇਟਰ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਦੀ ਖੁਫਿਆ ਏਜੰਸੀ ਮੋਸਾਦ ਨੇ ਹਿੱਜਬੁਲਾਹ ਦੇ 5 ਹਜ਼ਾਰ ਪੇਜ਼ਰਾਂ ਵਿੱਚ ਧਮਾਕਾਖੇਜ ਸਮੱਗਰੀ ਲਗਾਈ ਸੀ । ਇਹ ਪੇਜਰ ਕੋਰਡ ਦੀ ਮਦਦ ਨਾਲ ਆਪਰੇਟ ਹੁੰਦੇ ਹਨ । ਇੰਨਾਂ ਨੂੰ ਇਸੇ ਸਾਲ ਦੇ ਸ਼ੁਰੂਆਤ ਵਿੱਚ ਲੇਬਨਾਨ ਭੇਜਿਆ ਗਿਆ ਸੀ ਮੰਗਲਵਾਰ ਨੂੰ ਇੰਨਾਂ ਪੇਜਰ ਵਿੱਚ ਇੱਕ ਮੈਸੇਜ ਆਇਆ ਅਤੇ ਫਿਰ ਇੱਕ ਤੋਂ ਬਾਅਦ ਇੱਕ ਧਮਾਕੇ ਹੋਏ ਅਤੇ 12 ਲੋਕਾਂ ਦੀ ਮੌਤ ਹੋ ਗਈ ਅਤੇ 3 ਹਜ਼ਾਰ ਤੋਂ ਵੱਧ ਲੋਕ ਜਖਮੀ ਹੋ ਗਏ । ਮਰਨ ਵਾਲਿਆਂ ਵਿੱਚ ਹਿੱਜਬੁਲਾਹ ਦੇ 8 ਮੈਂਬਰ ਅਤੇ 2 ਬੱਚੇ ਵੀ ਸ਼ਾਮਲ ਹਨ । ਇਸ ਦੌਰਾਨ ਲੇਬਨਾਨ ਵਿੱਚ ਮੌਜੂਦ ਇਰਾਨ ਦੇ ਰਾਜਦੂਤ ਵੀ ਸ਼ਾਮਲ ਹਨ ।

ਕਿਉਂ ਲੇਬਨਾਨ ਵਿੱਚ ਪੇਜਰ ਅਤੇ ਵਾਕੀ-ਟਾਕੀ ਦੀ ਵਰਤੋਂ ਹੁੰਦੀ ਹੈ ?

6 ਮਾਰਚ 1966 ਨੂੰ ਹਮਾਸ ਦੇ ਸੀਨੀਅਰ ਮੈਂਬਰ ਯਾਹਾ ਅਯਾਸ਼ ਆਪਣੇ ਬਚਪਨ ਦੇ ਦੋਸਤ ਓਸਾਮਾ ਹਮਦ ਦੇ ਘਰ ਰਾਤ ਰੁੱਕਣ ਦੇ ਲਈ ਗਿਆ ਸੀ ਤਾਂ ਹੀ ਹਮਦ ਦੇ ਘਰ ਫੋਨ ਵੱਜਿਆ । ਅਯਾਸ਼ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਫੋਨ ਹੈ । ਉਹ ਗੱਲ ਕਰਨਾ ਚਾਹੁੰਦੇ ਹਨ । ਅਯਾਸ਼ ਨੇ ਜਿਵੇਂ ਹੀ ਗੱਲ ਸ਼ੁਰੂ ਕੀਤ ਧਮਾਕਾ ਹੋਇਆ ਅਤੇ ਉਹ ਮਾਰਿਆ ਗਿਆ ।

ਇਜ਼ਰਾਈਲੀ ਸੁਰੱਖਿਆ ਏਜੰਸੀ ਸ਼ਿਨ ਬੇਤ ਨੇ ਸਾਬਕਾ ਡਾਇਰੈਕਟਰ ਕਾਮੀ ਗਿਲੋਨ ਨੇ ਦੱਸਿਆ ਕਿ ਧਮਾਕੇ ਨੂੰ ਉਨ੍ਹਾਂ ਦੇ ਏਜੰਸੀ ਨੇ ਅੰਜਾਮ ਦਿੱਤਾ ਸੀ। ਸ਼ਿਨ ਬੇਤ ਦੇ ਏਜੰਟ ਨੇ ਪੈਸੇ ਅਤੇ ਇਜ਼ਰਾਈਲੀ ਪੱਛਾਣ ਦਿਵਾਉਣ ਦੇ ਬਦਲੇ ਹਮਦ ਦੇ ਚਾਚੇ ਅਤੇ ਅਯਾਸ਼ ਦੇ ਹਮਦ ਨਾਲ ਮਿਲਕੇ ਜਾਣਕਾਰੀ ਲਈ ਸੀ ।

ਇੱਕ ਸੈਲੂਲਰ ਫੋਨ ਹਮਦ ਦੇ ਘਰ ਲਗਾਇਆ ਗਿਆ । ਹਮਦ ਦੇ ਚਾਚੇ ਨੂੰ ਕਿਹਾ ਗਿਆ ਇਸ ਨਾਲ ਉਹ ਸਿਰਫ ਅਯਾਸ਼ ਨਾਲ ਗੱਲਬਾਤ ਸੁਣਨਾ ਚਾਹੁੰਦਾ ਹੈ ਜਦਕਿ ਸ਼ਿਨਬੇਤ ਨੇ ਉਸ ਵਿੱਚ 15 ਗਰਾਮ RDX ਫਿੱਟ ਕਰ ਦਿੱਤੀ ਸੀ । ਅਯਾਸ਼ ਜਿਵੇਂ ਹੀ ਫੋਨ ‘ਤੇ ਗੱਲ ਕਰਨ ਲੱਗਿਆ ਰਿਮੋਟ ਕੰਟਰੋਲ ਫੋਨ ਨਾਲ ਧਮਾਕਾ ਕਰ ਦਿੱਤਾ ਗਿਆ ।

ਇਹ ਉਹ ਘਟਨਾ ਸੀ ਜਿਸ ਦੇ ਬਾਅਦ ਹਮਾਸ,ਹਿੱਜਬੁਲਾਹ ਸਮੇਤ ਦੁਨੀਆ ਭਰ ਵਿੱਚ ਇਜ਼ਰਾਈਲ ਦੇ ਦੁਸ਼ਮਣ ਅਲਰਟ ‘ਤੇ ਹੋ ਗਏ । ਹਮਾਸ ਨੇ ਜਿੱਥੇ ਸੈਟੇਲਾਈਟ ਫੋਨ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੱਤਾ ਉਧਰ ਹਿੱਜ਼ਬੁਲਾਹ ਨੇ ਰੇਡੀਓ ਵੇਵ ਨਾਲ ਚੱਲਣ ਵਾਲੇ ਪੇਜਰ ਨੂੰ ਅਪਨਾਇਆ ।

ਨਿਊਯਾਰਕ ਟਾਈਮਸ ਦੀ ਰਿਪੋਰਟ ਦੇ ਮੁਤਾਬਿਕ ਪਿਛਲੇ 7 ਅਕਤੂਬਰ ਨੂੰ ਇਜ਼ਰਾਈਲ ਵਿੱਚ ਹੋਏ ਹਮਲੇ ਦੇ ਬਾਅਦ ਹਿੱਜਬੁਲਾਹ ਨੇ ਪੇਜਰ ਦੀ ਵਰਤੋਂ ਵੱਡੇ ਪੱਧਰ ‘ਤੇ ਸ਼ੁਰੂ ਕੀਤੀ ਸੀ ਤਾਂਕੀ ਇਜ਼ਰਾਈਲ ਦੀ ਖੁਫਿਆ ਏਜੰਸੀਆਂ ਉਸ ਨੂੰ ਟੈਰਕ ਨਾ ਕਰ ਸਕਣ। ਪੇਜਰ ਵਿੱਚ ਨਾ GPS ਹੁੰਦਾ ਹੈ ਅਤੇ ਨਾ ਹੀ ਇਸ ਦਾ IP ਪਤਾ ਹੁੰਦਾ ਹੈ । ਜਿਸ ਨਾਲ ਮੋਬਾਈਲ ਫੋਨ ਵਾਂਗ ਇਸ ਨੂੰ ਟ੍ਰੇਸ ਕੀਤਾ ਜਾ ਸਕੇ । ਇਸੇ ਲਈ ਪੇਜਰ ਦਾ ਪਤਾ ਲਗਾਉਣ ਅਸਾਨ ਨਹੀਂ ਹੁੰਦਾ ਹੈ । ਪਰ ਇਜ਼ਰਾਈਲ ਨੇ ਇਸ ਦਾ ਵੀ ਤੋੜ ਲੱਭ ਲਿਆ ਹੈ