Punjab

ਪੁਲਿਸ ਨੇ ਨਸ਼ਾ ਤਸਕਰ ਦਾ ਘਰ ਕੀਤਾ ਸੀਜ਼! ਲੋਕਾਂ ਨੂੰ ਕੀਤੀ ਤਾੜਨਾ

ਬਿਊਰੋ ਰਿਪੋਰਟ –  ਪੰਜਾਬ ਪੁਲਿਸ (Punjab Police) ਨੇ ਨਸ਼ਾ ਤਸਕਰਾਂ ਖਿਲਾਫ ਮੋਹਾਲੀ (Mohali) ਵਿਚ ਐਕਸ਼ਨ ਕੀਤਾ ਹੈ। ਪੁਲਿਸ ਵੱਲੋਂ ਫੇਜ਼ 11 (Phase 11) ਵਿੱਚ ਇਸ ਨਸ਼ਾ ਤਸਕਰ ਦੇ ਘਰ ‘ਤੇ ਕਾਰਵਾਈ ਕਰਦੇ ਹੋਏ ਉਸ ਨੂੰ ਫਰੀਜ ਕਰ ਦਿੱਤਾ ਹੈ, ਇੰਨਾ ਹੀ ਨਹੀਂ ਪੁਲਿਸ ਨੇ ਫਰੀਜ ਕਰਕੇ ਘਰ ਦੇ ਬਾਹਰ ਤਖਤੀ ਟੰਗ ਦਿੱਤੀ ਹੈ ਕਿ ਇਹ ਜਾਇਦਾਦ ਵੇਚੀ ਨਹੀਂ ਜਾ ਸਕਦੀ। ਪ੍ਰਪਾਤ ਹੋਈ ਜਾਣਕਾਰੀ ਮੁਤਾਬਕ ਇਹ ਸੰਪਤੀ 30 ਲੱਖ ਰੁਪਏ ਦੀ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਹੋਰ ਸੂਚਨਾ ਮਿਲੀ ਹੈ ਕਿ ਪੰਜਾਬ ਪੁਲਿਸ ਨੇ 192 ਹੋਰ ਜਾਇਦਾਦਾਂ ਦੀ ਸੂਚੀ ਬਣਾਈ ਗਈ ਹੈ, ਜਿਨ੍ਹਾਂ ਵਿਰੁੱਧ ਆਉਣ ਵਾਲੇ ਸਮੇਂ ਵਿਚ ਕਾਰਵਾਈ ਕੀਤੀ ਜਾਵੇਗੀ।

ਦੱਸ ਦੇਈਏ ਕਿ ਪੁਲਿਸ ਵੱਲੋਂ ਪੂਰੀ ਵਿਉਂਤ ਬਣਾ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਵੱਲੋਂ ਆਟੋ ‘ਤੇ ਲਾਊਡ ਸਪੀਕਰ ਲਗਾਇਆ ਗਹੋਇਆ ਸੀ ਅਤੇ ਪੂਰੇ ਇਲਾਕੇ ਨੂੰ ਸੂਚਿਤ ਕੀਤਾ ਕਿ ਇਸ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ ਹੈ। ਜੋ ਵੀ ਵਿਅਕਤੀ ਇਸ ਦੀ ਖਰੀਦੋ ਫਿਰੋਖਤ ਕਰੇਗਾ ਉਹ ਇਸ ਲਈ ਆਪ ਜ਼ਿੰਮੇਵਾਰ ਹੋਵੇਗਾ।

ਇਹ ਵੀ ਪੜ੍ਹੋ –   200 ਹਾਥੀਆਂ ਨੂੰ ਮਾਰ ਕੇ ਮੀਟ ਜਨਤਾ ਵਿੱਚ ਵੰਡਿਆ ਜਾਵੇਗਾ! ਭੁੱਖਮਰੀ ਦੀ ਹਾਲਤ ‘ਚ ਲਿਆ ਫੈਸਲਾ!