ਬਿਉਰੋ ਰਿਪੋਰਟ – ਪੰਜਾਬ ਵਿੱਚ ਕੇਂਦਰ ਦੀ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (Ayushman Bharat Pradhan Mantri Arogya Yojna) ਇੱਕ ਵਾਰ ਮੁੜ ਤੋਂ ਖਤਰੇ ਵਿੱਚ ਹੈ। ਲੁਧਿਆਣਾ ਵਿੱਚ ਪ੍ਰਾਈਵੇਟ ਹਸਪਤਾਲਾਂ ਨੇ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਪਿਛਲੇ 6 ਮਹੀਨੇ ਤੋਂ 600 ਕਰੋੜ ਬਕਾਇਆ ਸਰਕਾਰ ਵੱਲੋਂ ਨਹੀਂ ਮਿਲਿਆ ਹੈ ਅਸੀਂ ਕਿਵੇਂ ਖਰਚੇ ਪੂਰੇ ਕਰਾਂਗੇ ਸਾਡੇ ਲਈ ਹਸਪਤਾਲ ਚਲਾਉਣਾ ਮੁਸ਼ਕਿਲ ਹੈ। ਇਸੇ ਲਈ ਅਸੀਂ ਹੁਣ ਆਯੂਸ਼ਮਾਨ ਭਾਰਤ ਸਿਹਤ ਯੋਜਨਾ ਦੇ ਤਹਿਤ ਇਲਾਜ ਨਹੀਂ ਕਰ ਸਕਦੇ ਹਨ।
ਡਾਕਰਟਾਂ ਦੀ ਐਸੋਸੀਏਸ਼ਨ ਨੇ ਕਿਹਾ ਅਸੀਂ ਸਰਕਾਰ ਨੂੰ ਕਈ ਵਾਰ ਪੈਸੇ ਲਈ ਲਿਖਿਆ ਹੈ ਪਰ ਉਨ੍ਹਾਂ ਨੇ ਜਲਦ ਦੇਣ ਦਾ ਸਿਰਫ ਭਰੋਸਾ ਹੀ ਦਿੱਤਾ ਹੈ। ਡਾਕਟਰਾਂ ਨੇ ਕਿਹਾ ਸਾਨੂੰ ਦੁੱਖ ਹੈ ਕਿ ਸਾਨੂੰ ਇਹ ਫੈਸਲਾ ਲੈਣਾ ਪੈ ਰਿਹਾ ਹੈ।
ਇਸ ਤੋਂ ਪਹਿਲਾਂ ਪਿਛਲੇ ਸਾਲ ਪੀਜੀਆਈ ਚੰਡੀਗੜ੍ਹ ਨੇ ਵੀ ਸੂਬਾ ਸਰਕਾਰ ਵੱਲੋਂ ਸ਼ੇਅਰ ਨਾਲ ਮਿਲਣ ਦੀ ਵਜ੍ਹਾ ਕਰਕੇ ਇਲਾਜ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਪੰਜਾਬ ਸਰਕਾਰ ਵੱਲੋਂ ਪੈਸੇ ਦੇਣ ਤੋਂ ਬਾਅਦ ਇਲਾਜ ਸ਼ੁਰੂ ਹੋਇਆ ਸੀ।