ਬਿਊਰੋ ਰਿਪਰੋਟ – ਨਰਿੰਦਰ ਮੋਦੀ (Narinder Modi) ਸਰਕਾਰ ਨੇ ਆਪਣੇ ਤੀਜੇ ਕਾਰਜਕਾਲ ਵਿਚ ਮਹੱਤਵਪੂਰਨ ਫੈਸਲਾ ਲਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਦੇਸ਼ ਵਿਚ ਇਕ ਦੇਸ਼ ਇਕ ਚੋਣ (One Nation One Election) ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਕੈਬਨਿਟ ਦੀ ਬੈਠਕ ਦੇ ਵਿਚ ਮਨਜ਼ੂਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ (Ram Nath Kovind) ਦੀ ਪ੍ਰਧਾਨਗੀ ‘ਚ ਬਣੀ ਕਮੇਟੀ ਦੀ ਰਿਪੋਰਟ ‘ਤੇ ਕੈਬਨਿਟ ਦੀ ਬੈਠਕ ‘ਚ ਚਰਚਾ ਹੋਈ ਹੈ।
ਇਹ ਦੱਸਣਾ ਜ਼ਰੂਰੀ ਹੈ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਵਿਚ ਸਾਬਕਾ ਰਾਸ਼ਟਰਪਤੀ ਦੀ ਪ੍ਰਧਾਨਗੀ ਵਿਚ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜੋ ਇਸ ਮੁੱਦੇ ‘ਤੇ ਕਈ ਮਾਹਿਰਾਂ ਤੋਂ ਵਿਚਾਰ ਲੈ ਕੇ ਇਕ ਰਿਪੋਰਟ ਪੇਸ਼ ਕਰੇਗੀ। ਕਮੇਟੀ ਵੱਲੋਂ ਲਗਭਗ 191 ਦਿਨਾਂ ਤੱਕ ਸਿਆਸੀ ਪਾਰਟੀਆਂ ਅਤੇ ਮਾਹਿਰਾਂ ਦੇ ਨਾਲ ਚਰਚਾ ਕਰਕੇ 18 ਹਜ਼ਾਰ 626 ਪੰਨਿਆਂ ਦੀ ਇਕ ਰਿਪੋਰਟ ਪੇਸ਼ ਕੀਤੀ ਹੈ, ਇਸ ਰਿਪੋਰਟ ਦੇ ਵਿਚ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ 2029 ਤੱਕ ਵਧਾਉਣ ਦਾ ਸੁਝਾਅ ਪੇਸ਼ ਕੀਤਾ ਗਿਆ ਸੀ ਅਤੇ ਸੂਬਿਆਂ ਦੀਆਂ ਚੋਣਾਂ ਨੂੰ 2029 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਕਰਵਾਉਣ ਲਈ ਕਿਹਾ ਸੀ। ਇਸ ਤੇ ਅੱਜ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ – ਭਗਵੰਤ ਮਾਨ ਨੇ ਪੰਜਾਬ ਨੂੰ ਬਣਾਇਆ ਗੈਂਗਲੈਂਡ! ਵੱਡੇ ਅਕਾਲੀ ਲੀਡਰ ਦਾ ਗੰਭੀਰ ਇਲਜ਼ਾਮ