India

ਹਰਿਆਣਾ ’ਚ ਕਾਂਗਰਸ ਦਾ ਮੈਨੀਫੈਸਟੋ ਜਾਰੀ! ਗ਼ਰੀਬਾਂ ਨੂੰ ਪਲਾਟ, ਮੁਫ਼ਤ ਬਿਜਲੀ ਤੇ 25 ਲੱਖ ਤੱਕ ਦੇ ਇਲਾਜ ਸਣੇ 7 ਗਰੰਟੀਆਂ

ਬਿਉਰੋ ਰਿਪੋਰਟ: ਕਾਂਗਰਸ ਨੇ ਹਰਿਆਣਾ ਵਿੱਚ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਕਾਂਗਰਸ ਨੇ ਹਰਿਆਣਾ ਵਾਸੀਆਂ ਨੂੰ 300 ਯੂਨਿਟ ਮੁਫ਼ਤ ਬਿਜਲੀ, 25 ਲੱਖ ਰੁਪਏ ਤੱਕ ਦਾ ਮੁਫਤ ਇਲਾਜ, ਔਰਤਾਂ ਨੂੰ 2000 ਰੁਪਏ ਹਰ ਮਹੀਨੇ, 500 ਰੁਪਏ ਵਿੱਚ ਗੈਸ ਸਿਲੰਡਰ, ਨੌਜਵਾਨਾਂ ਲਈ 2 ਲੱਖ ਖਾਲੀ ਅਸਾਮੀਆਂ ’ਤੇ ਭਰਤੀ, ਨਸ਼ਾ ਮੁਕਤ ਹਰਿਆਣਾ ਪਹਿਲ, ਸਮਾਜਿਕ ਸੁਰੱਖਿਆ ਦੇ ਤਹਿਤ 6000 ਰੁਪਏ ਬੁਢਾਪਾ ਪੈਨਸ਼ਨ ਆਦਿ ਵਾਅਦੇ ਕੀਤੇ ਹਨ।

Image

ਇਸ ਦੇ ਨਾਲ ਹੀ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ 6000 ਰੁਪਏ ਵਿਕਲਾਂਗ ਪੈਨਸ਼ਨ, 6000 ਰੁਪਏ ਵਿਧਵਾ ਪੈਨਸ਼ਨ, ਓਪੀਐਸ ਦੀ ਬਹਾਲੀ, ਜਾਤੀ ਜਨਗਣਨਾ, ਕਰੀਮੀ ਲੇਅਰ ਦੀ ਸੀਮਾ ਵਿੱਚ 10 ਲੱਖ ਰੁਪਏ ਦਾ ਵਾਧਾ, ਕਿਸਾਨਾਂ ਲਈ ਐਮਐਸਪੀ ਦੀ ਕਾਨੂੰਨੀ ਗਾਰੰਟੀ, ਫਸਲ ਦਾ ਤਤਕਾਲ ਮੁਆਵਜ਼ਾ, ਗ਼ਰੀਬਾਂ ਲਈ 100 ਗਜ਼ ਦਾ ਪਲਾਟ, 3.5 ਲੱਖ ਰੁਪਏ ਦੀ ਕੀਮਤ ਵਾਲਾ 2 ਕਮਰਿਆਂ ਦਾ ਘਰ ਦੇਣ ਦਾ ਵਾਅਦਾ ਕੀਤਾ ਹੈ।

ਦੱਸ ਦੇਈਏ ਇਸ ਮੈਨੀਫੈਸਟੋ ਵਿੱਚ ਔਰਤਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਧਿਆਨ ਵਿੱਚ ਰੱਖ ਕੇ ਵਾਅਦੇ ਕੀਤੇ ਗਏ ਹਨ। ਕਾਂਗਰਸ ਵੱਲੋਂ ਪਹਿਲੇ ਪੜਾਅ ਦਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਜਦੋਂਕਿ ਦੂਜੇ ਪੜਾਅ ਦਾ ਚੋਣ ਮਨੋਰਥ ਪੱਤਰ ਚੰਡੀਗੜ੍ਹ ਵਿੱਚ ਜਾਰੀ ਕੀਤਾ ਜਾਵੇਗਾ।

ਇਹ ਹਨ ਕਾਂਗਰਸ ਦੀਆਂ 7 ਗਾਰੰਟੀਆਂ- 
  1. ਹਰ ਪਰਿਵਾਰ ਲਈ ਖੁਸ਼ਹਾਲੀ (300 ਯੂਨਿਟ ਮੁਫਤ ਬਿਜਲੀ ਅਤੇ 25 ਲੱਖ ਰੁਪਏ ਦਾ ਮੈਡੀਕਲ ਬੀਮਾ) 
  2. ਔਰਤਾਂ ਨੂੰ ਸ਼ਕਤੀ (2000 ਰੁਪਏ ਅਤੇ 500 ਰੁਪਏ ਦਾ ਗੈਸ ਸਿਲੰਡਰ ਹਰ ਮਹੀਨੇ) 
  3. ਗਰੀਬਾਂ ਨੂੰ ਛੱਤ (3.5 ਲੱਖ ਰੁਪਏ ਵਿੱਚ 2 ਕਮਰਿਆਂ ਦਾ ਘਰ ,100 ਗਜ਼ ਦਾ ਪਲਾਟ) 
  4. ਕਿਸਾਨਾਂ ਦੀ ਖੁਸ਼ਹਾਲੀ (ਐਮਐਸਪੀ ਗਾਰੰਟੀ ਅਤੇ ਮੁਆਵਜ਼ਾ) 
  5. ਪਛੜੇ ਲੋਕਾਂ ਦੇ ਅਧਿਕਾਰ (ਜਾਤੀ ਜਨਗਣਨਾ, ਕ੍ਰੀਮੀ ਲੇਅਰ ਦੀ ਸੀਮਾ ’ਚ 10 ਲੱਖ ਦਾ ਵਾਧਾ) 
  6. ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ​​ਕਰਨਾ (6000 ਰੁਪਏ ਪੈਨਸ਼ਨ, 6000 ਰੁਪਏ ਦਿਵਿਆਂਗ ਪੈਨਸ਼ਨ, ਵਿਧਵਾਵਾਂ ਨੂੰ 6000 ਰੁਪਏ ਪੈਨਸ਼ਨ ਅਤੇ OPS ਦੀ ਬਹਾਲੀ) 
  7. ਨੌਜਵਾਨਾਂ ਲਈ ਸੁਰੱਖਿਅਤ ਭਵਿੱਖ (2 ਲੱਖ ਖਾਲੀ ਅਸਾਮੀਆਂ ਦੀ ਭਰਤੀ, ਨਸ਼ਾ ਮੁਕਤ ਹਰਿਆਣਾ ਪਹਿਲ)