India

ਸਾਬਕਾ ਮੁੱਖ ਮੰਤਰੀ ਜਲਦ ਛੱਡਣਗੇ ਸਰਕਾਰੀ ਰਿਹਾਇਸ਼! ਰਾਜ ਸਭਾ ਮੈਂਬਰ ਨੇ ਕੀਤਾ ਦਾਅਵਾ

ਬਿਊਰੋ ਰਿਪੋਰਟ –  ਰਾਜ ਸਭਾ ਮੈਂਬਰ ਸੰਜੇ ਸਿੰਘ (Sanjay Singh) ਨੇ ਦੱਸਿਆ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਇਕ ਹਫਤੇ ਦੇ ਵਿਚ-ਵਿਚ ਮੁੱਖ ਮੰਤਰੀ ਰਿਹਾਇਸ਼ (CM House) ਨੂੰ ਖਾਲੀ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ  ਰਾਜਧਾਨੀ ਵਿੱਚ ਆਪਣੀ ਸਿਵਲ ਲਾਈਨ ਸਥਿਤ ਰਿਹਾਇਸ਼ ਛੱਡਣ ਲਈ ਤਿਆਰ ਹਨ।

ਦੱਸ ਦੇਈਏ ਕਿ ਆਬਕਾਰੀ ਨੀਤੀ ਮਾਮਲੇ ਦੇ ਵਿਚ ਅਰਵਿੰਦ ਕੇਜਰੀਵਾਲ ਲੰਬੇ ਸਮੇਂ ਤੋਂ ਜੇਲ੍ਹ ਵਿਚ ਬੰਦ ਸਨ ਅਤੇ ਉਹ ਹੁਣ ਕੁਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋ ਕੇ ਪਰਤੇ ਸਨ ਅਤੇ ਉਨ੍ਹਾਂ ਨੇ ਸਭ ਨੂੰ ਹੈਰਾਨ ਕਰਦਿਆਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ।  ਸੰਜੇ ਸਿੰਘ ਨੇ ਕਿਹਾ ਕਿ ਕੇਜਰੀਵਾਲ ਨੇ ਅਸਤੀਫਾ ਦੇਣ ਸਮੇਂ ਹੀ ਕਹਿ ਦਿੱਤਾ ਸੀ ਕਿ ਉਹ ਸਾਰੀਆਂ ਸਹੂਲਤਾਂ ਛੱਡ ਦੇਣਗੇ ਅਤੇ ਉਹ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨਗੇ। 

ਇਹ ਵੀ ਪੜ੍ਹੋ –  ਵਿਵਾਦਾਂ ‘ਚ ਘਿਰਿਆ ਪੰਜਾਬੀ ਗਾਇਕ ਦਿਲਜੀਤ ਦਾ ਦਿਲ-ਲੁਮਿਨਾਟੀ ਇੰਡੀਆ ਕੰਸਰਟ, ਟਿਕਟਾਂ ਦੀ ਹੇਰਾ-ਫੇਰੀ ਦਾ ਲਗਾਏ ਦੋਸ਼