Punjab

ਮਾਂ ਤੇ ਦੋਵੇ ਪੁੱਤਰਾਂ ਦੀ ਇਕੱਠੇ ਚਿਤਾ ਜਲੀ! 8 ਦਿਨ ਬਾਅਦ 2 ਉਮੀਦਾਂ ਵੀ ਟੁੱਟ ਗਈਆਂ

ਬਿਉਰੋ ਰਿਪੋਰਟ – ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਵਿੱਚ ਬਹੁਤ ਹੀ ਦਰਦਨਾਕ ਤਸਵੀਰਾਂ ਸਾਹਮਣੇ ਆਇਆ ਹਨ। ਇੱਕ ਹੀ ਪਰਿਵਾਰ ਦੀਆਂ ਤਿੰਨ ਚਿਤਾਵਾਂ ਨੂੰ ਅਗਨ ਭੇਟ ਕੀਤਾ ਗਿਆ ਹੈ। ਮਰਨ ਵਾਲੀ ਇੱਕ ਔਰਤ ਅਤੇ ਉਸ ਦੇ ਦੋਵੇ ਪੁੱਤਰ ਸ਼ਾਮਲ ਹਨ। ਜਿੰਨਾਂ ਨੂੰ ਬੀਤੇ ਦਿਨ ਤੇਜ਼ ਰਫਤਾਰ ਬੱਸ ਨੇ ਦਰੜ ਦਿੱਤਾ ਸੀ। ਤਿੰਨਾਂ ਨੂੰ ਇਕੱਲੇ ਬੱਚੇ ਵੱਡੇ ਪੁੱਤਰ ਨੇ ਅਗਨ ਭੇਟ
ਕੀਤਾ।

ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ 8 ਦਿਨ ਪਹਿਲਾਂ ਹੋਈ ਸੜਕ ਹਾਦਸੇ ਵਿੱਚ ਸੁਖਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਜਦਕਿ ਮਾਂ ਪਰਮਜੀਤ ਅਤੇ ਭਰਾ ਸੁਰਿੰਦਰ ਗੰਭੀਰ ਜ਼ਖਮੀ ਹੋਏ ਸਨ। ਜਿੰਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ। ਉਨ੍ਹਾਂ ਦੋਵਾਂ ਨੇ ਐਤਵਾਰ ਨੂੰ ਦਮ ਤੋੜਿਆ। ਸੁਖਵਿੰਦਰ ਸਿੰਘ ਦੀ ਲਾਸ਼ ਨੂੰ ਪਹਿਲਾਂ ਹੀ ਹਸਪਤਾਲ ਦੀ ਮਾਰਚਰੀ ਵਿੱਚ ਰੱਖਿਆ ਸੀ। ਉਮੀਦ ਸੀ ਕਿ ਅੰਮ੍ਰਿਤਸਰ ਵਿੱਚ ਦਾਖਲ ਮਾਂ ਅਤੇ ਧੀ ਜਲਦ ਠੀਕ ਹੋਕੇ ਵੱਡੇ ਪੁੱਤਰ ਸੁਖਵਿੰਦਰ ਸਿੰਘ ਨੂੰ ਅੰਤਿਮ ਵਿਦਾਈ ਦੇਵੇਗੀ ਪਰ ਉਸ ਨੇ ਆਪਣੇ ਛੋਟੇ ਪੁੱਤਰ ਦੇ ਨਾਲ ਦਮ ਤੋੜ ਦਿੱਤਾ।

11 ਦਿਨ ਪਹਿਲਾਂ ਪਰਮਜੀਤ ਕੌਰ ਆਪਣੇ ਦੋਵੇ ਪੁੱਤਰਾਂ ਦੇ ਨਾਲ ਸਵੇਰੇ ਸਾਢੇ 8 ਵਜੇ ਹਰ ਮਹੀਨੇ ਰਾਸ਼ਨ ਕਾਰਡ ਦੀ KYC ਕਰਵਾਉਣ ਦੇ ਲਈ ਸਰਪੰਚ ਦੇ ਘਰ ਗਈ ਸੀ। ਜਿੱਥੋਂ ਉਹ ਪੈਦਲ ਆਪਣੇ ਦੋਵੇ ਪੁੱਤਰਾਂ ਦੇ ਨਾਲ ਪਿੰਡ ਪਾਵੇ ਝਿੰਗੜਾ ਦੇ ਕੋਲ ਨੈਸ਼ਨਲ ਹਾਈਵੇ ਦੇ ਕੰਢੇ ਆਪਣੇ ਘਰ ਦੇ ਵੱਲ ਚਲੀ ਆ ਰਹੀ ਸੀ। ਜਿੱਥੋਂ ਦਸੂਹਾ ਦੇ ਵੱਲੋਂ ਚੱਲੀ ਆ ਰਹੀ ਤੇਜ਼ ਰਫਤਾਰ ਬੱਸ ਨੇ ਤਿੰਨਾਂ ਨੂੰ ਦਰੜ ਦਿੱਤਾ। 10 ਸਾਲ ਪਹਿਲਾਂ ਪਰਮਜੀਤ ਕੌਰ ਦੇ ਪਤੀ ਦੀ ਮੌਤ ਹੋਈ ਸੀ। ਉਹ ਆਪਣੇ ਤਿੰਨ ਪੁੱਤਰਾਂ ਦੇ ਨਾਲ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਕਰਦੀ ਸੀ।

ਇਹ ਵੀ ਪੜ੍ਹੋ –  ਪੰਜਾਬ ਪੁਲਿਸ ਨੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼!