Punjab

ਮਾਨਿਕ ਗੋਇਲ ਨੇ ਮਾਲੀ ਦੀ ਗ੍ਰਿਫਤਾਰੀ ‘ਤੇ ਚੁੱਕੇ ਸਵਾਲ, ਮੁੱਖ ਮੰਤਰੀ ਨੂੰ ਦਿੱਤੀ ਵੱਡੀ ਨਸੀਹਤ

ਬਿਊਰੋ ਰਿਪੋਰਟ –  ਆਰਟੀਆਈ ਕਾਰਕੁੰਨ ਮਾਨਿਕ ਗੋਇਲ (RTI Activist Mank Goyal) ਨੇ ਮਾਲਵਿੰਦਰ ਸਿੰਘ ਮਾਲੀ (Malwinder Singh Mali) ਦੀ ਗ੍ਰਿਫਤਾਰੀ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਲੀ ਨੇ ਕਿਸੇ ਵੀ ਧਰਮ ਦੀ ਕੋਈ ਤੌਹਿਨ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਅਮਿਤ ਜੈਨ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਉਹ ਗਊ ਸੇਵਾ ਕਮਿਸ਼ਨ ਦਾ ਮੈਂਬਰ ਵੀ ਹੈ।

ਉਨ੍ਹਾਂ ਕਿਹਾ ਕਿ  ਜੈਨ ਨੇ ਦਾਅਵਾ ਕੀਤਾ ਕਿ ਮਾਲੀ ਦੇ ਹਾਲੀਆ ਇੰਟਰਵਿਊ ਵਿਚ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੇ ਬਿਜਲੀ ਦੀ ਰਫ਼ਤਾਰ ਨਾਲ ਐਫਆਈਆਰ ਦਰਜ ਕਰਕੇ ਮਾਲੀ ਨੂੰ ਗ੍ਰਿਫਤਾਰ ਕੀਤਾ ਹੈ ਪਰ ਪੰਜਾਬ ਵਿਚ ਕਈ ਹਜ਼ਾਰ ਅਪਰਾਧੀ ਸ਼ਰੇਆਮ ਘੁੰਮ ਰਹੇ ਹਨ ਪਰ ਪੁਲਿਸ ਉਨ੍ਹਾਂ ਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਪੁਲਿਸ ਤੇ ਸਵਾਲ ਉਠਾਏ ਕਿ ਪੁਲਿਸ ਨੇ 41ਏ ਸੀਆਰਪੀਸੀ ਤਹਿਤ ਮਾਲੀ ਨੂੰ ਕੋਈ ਨੋਟਿਸ ਵੀ ਜਾਰੀ ਨਹੀਂ ਕੀਤਾ। ਉਨ੍ਹਾਂ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਿਸ ਨੇ ਮਾਲੀ ਦਾ ਰਿਮਾਂਡ ਵੀ ਨਹੀਂ ਮੰਗਿਆ ਹੈ।

ਇਸ ਲਈ ਉਸ ਨੂੰ ਪਹਿਲਾਂ ਹੀ ਗ੍ਰਿਫਤਾਰ ਕਿਉਂ ਕੀਤਾ? ਸਿਰਫ਼ ਉਸ ਨੂੰ ਤੰਗ ਕਰਨ ਲਈ ਅਤੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਲੈਣ ਲਈ? ਮਾਲੀ ਦੇ ਬਿਆਨਾਂ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਜਿਸ ਨਾਲ ਹਿੰਦੂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੋਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਲੀ ਦੀ ਆਵਾਜ਼ ਦਬਾਉਣ ਲਈ ਮਾਲੀ ਨੂੰ ਗ੍ਰਿਫਤਾਰ ਕਰਵਾਇਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ 

ਪਿਆਰੇ ਮੁੱਖ ਮੰਤਰੀ, ਤੁਸੀਂ ਕਾਰਕੁਨਾਂ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹੋ, ਪਰ ਤੁਸੀਂ ਸਾਨੂੰ ਚੁੱਪ ਕਰਾਉਣ ਵਿੱਚ ਸਫਲ ਨਹੀਂ ਹੋਵੋਗੇ। ਤੁਸੀਂ ਸਿਰਫ਼ ਮੁੱਖ ਮੰਤਰੀ ਹੋ, ਤਾਜ ਪਹਿਨੇ ਹੋਏ ਮਹਾਰਾਜਾ ਨਹੀਂ…

ਇਹ ਵੀ ਪੜ੍ਹੋ –  ਐਂਟੀਬਾਇਓਟਿਕ ਵਰਤਣ ਵਾਲੇ ਸਾਵਧਾਨ! 25 ਸਾਲਾਂ ’ਚ 4 ਕਰੋੜ ਲੋਕਾਂ ਦੀ ਹੋਵੇਗੀ ਮੌਤ, ਡਰਾਉਣ ਵਾਲੀ ਸਟੱਡੀ ਆਈ ਸਾਹਮਣੇ