Punjab

ਮੁੱਖ ਅਧਿਆਪਕ ਨੇ ਕਰਜ਼ਾ ਲੈਣ ਲਈ ਅਪਣਾਈ ਚਲਾਕ ਰਣਨੀਤੀ!

ਬਿਊਰੋ ਰਿਪੋਰਟ – ਧਰਮਕੋਟ (Dharamkot) ਦੇ ਬੱਡੂਵਾਲ (Baddowal) ਦੇ ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਨੇ ਆਪਣੀ ਪਤਨੀ ਨੂੰ ਜਾਅਲੀ ਅਧਿਆਪਕ ਦਰਸਾ ਬੈਂਕ ਕੋਲੋ ਕਰਜ਼ਾ ਲਿਆ ਹੈ। ਮੁੱਖ ਅਧਿਆਪਕ ਨੇ ਆਪਣੀ ਪਤਨੀ ਨੂੰ ਸਰਕਾਰੀ ਕੰਪਿਊਟਰ ਅਧਿਆਪਕ ਦਰਸਾ ਕੇ ਬੈਂਕ ਆਫ ਇੰਡੀਆ(BOI) ਕੋਲੋ 9 ਲੱਖ ਰੁਪਏ ਦਾ ਕਰਜ਼ਾ ਲਿਆ ਹੈ। ਕਰਜ਼ਾ ਲੈਣ ਲਈ ਉਸ ਵੱਲੋਂ ਆਪਣੀ ਪਤਨੀ ਦਾ ਤਨਖਾਹ ਸਰਟੀਫਿਕੇਟ ਵੀ ਕੀਤਾ ਸੀ।

ਇਸ ਸਬੰਧੀ ਧਰਮਕੋਟ ਦੇ ਮੁੱਖੀ ਇੰਸਪੈਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਿਕਾਇਤ ‘ਤੇ ਸਰਕਾਰੀ ਹਾਈ ਸਕੂਲ ਬੱਡੂਵਾਲ ਦੇ ਮੁੱਖ ਅਧਿਆਪਕ ਕਿਰਪਾਲ ਸਿੰਘ, ਉਸ ਦੀ ਪਤਨੀ ਮਨਪ੍ਰੀਤ ਕੌਰ ਜੋ ਪਿੰਡ ਕੜਿਆਲ ਦੇ ਰਹਿਣ ਵਾਲੇ ਹਨ, ਜਾਅਲਸਾਜ਼ੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਵੱਲੋਂ ਮਾਰਚ 2022 ਨੂੰ ਇਹ ਕਰਜ਼ਾ ਲਿਆ ਸੀ। ਕਰਜ਼ਾ ਲੈਣ ਲਈ ਮੁੱਖ ਅਧਿਆਪਕ ਵੱਲੋਂ ਕੰਪਿਊਟਰ ਫੈਕਲਟੀ ਅਧਿਆਪਕ ਵਜੋਂ 40 ਹਜ਼ਾਰ ਪ੍ਰਤੀ ਮਹੀਨਾ ਦੀਆਂ ਤਨਖਾਹ ਸਲਿੱਪਾਂ ਵੀ ਤਿਆਰ ਕੀਤੀਆਂ ਸਨ।

ਪ੍ਰਪਾਤ ਹੋਈ ਜਾਣਕਾਰੀ ਮੁਤਾਬਕ ਸਰਟੀਫਿਕੇਟ ਅਤੇ ਤਨਖਾਹ ਸਲਿੱਪਾਂ ਮੁੱਖ ਅਧਿਆਪਕ ਕਿਰਪਾਲ ਸਿੰਘ ਨੇ ਖੁਦ ਤਸਤਦੀਕ ਕੀਤੇ ਸਨ। ਜਦੋਂ ਬੈਂਕ ਨੂੰ ਇਨ੍ਹਾਂ ਦਸਤਾਵੇਜ਼ਾਂ ਤੇ ਸੱਕ ਹੋਇਆ ਤਾਂ ਉਨ੍ਹਾਂ ਜਾਂਚ ਕਰਵਾਈ। ਜਿਸ ਵਿਚ ਸਾਹਮਣੇ ਆਇਆ ਕਿ ਮਨਪ੍ਰੀਤ ਕੌਰ ਕਦੇ ਵੀ ਕੋਈ ਅਧਿਆਪਕ ਨਹੀਂ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ –  ਇਕ ਰਾਸ਼ਟਰ, ਇਕ ਚੋਣ ‘ਤੇ ਅਮਿਤ ਸ਼ਾਹ ਨੇ ਦਿੱਤਾ ਵੱਡਾ ਬਿਆਨ!