ਬਿਉਰੋ ਰਿਪੋਰਟ – ਆਤਿਸ਼ੀ ਮਾਰਲੇਨਾ (Atishi Marlena) ਨੂੰ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਤੋਂ ਬਾਅਦ ਸਾਫ਼ ਹੋ ਗਿਆ ਹੈ ਕਿ ਹੁਣ ਉਹ ਹੀ ਦਿੱਲੀ ਦੀ ਅਗਲੀ ਮੁੱਖ ਮੰਤਰੀ ਹੋਵੇਗੀ ਪਰ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੋਵੇਗੀ 26 ਸਾਲ ਪੁਰਾਣੇ 2 ਇਤਿਹਾਸ ਨੂੰ ਬਦਲਣ ਦੀ। ਇਹ ਇਤਿਹਾਸ ਸਾਬਕਾ ਸੁਸ਼ਮਾ ਸਵਰਾਜ ਅਤੇ ਸ਼ੀਲਾ ਦੀਕਸ਼ਿਤ ਨਾਲ ਜੁੜਿਆ ਹੈ।
1998 ਵਿੱਚ ਬੀਜੇਪੀ ਦੇ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਨਾ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਵਿਚਾਲੇ ਕੁਰਸੀ ਨੂੰ ਲੈ ਕੇ ਚੱਲ ਰਹੀ ਲੜਾਈ ਅਤੇ ਪਿਆਜ ਦੀਆਂ ਅਸਮਾਨ ਪਹੁੰਚੀਆਂ ਕੀਮਤਾਂ ਨੇ ਬੀਜੇਪੀ ਦਾ ਦਿੱਲੀ ਵਿੱਚ ਸਿਆਸੀ ਲੱਕ ਤੋੜ ਦਿੱਤਾ ਸੀ ਜਿਸ ਦੀ ਵਜ੍ਹਾ ਕਰਕੇ ਚੋਣਾਂ ਤੋਂ ਠੀਕ 3 ਮਹੀਨੇ ਪਹਿਲਾਂ 12 ਅਕਤੂਬਰ 1998 ਨੂੰ ਪਾਰਟੀ ਨੇ ਸੁਸ਼ਮਾ ਸਵਰਾਜ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ। ਪਰ ਚੋਣਾਂ ਵਿੱਚ ਬੀਜੇਪੀ ਦੀ ਬੁਰੀ ਹਾਰ ਹੋਈ ਅਤੇ ਦਿੱਲੀ ਦੀ ਜਨਤਾ ਨੇ ਪਾਰਟੀ ਦੇ ਇਸ ਦਾਅ ਨੂੰ ਨਕਾਰ ਦਿੱਤਾ। ਆਮ ਆਦਮੀ ਪਾਰਟੀ ਵੀ ਕੁਝ ਇਸੇ ਦੌਰ ਤੋਂ ਗੁਜ਼ਰ ਰਹੀ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਜੇਲ੍ਹ ਜਾਣਾ ਪਿਆ ਇਸ ਲਈ ਹੁਣ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਭ ਤੋਂ ਭਰੋਸਮੰਦ ਆਗੂ ਆਤਿਸ਼ ਨੂੰ ਸੀਐੱਮ ਦਾ ਚਹਿਰਾ ਚੁਣ ਕੇ ਮਹਿਲਾ ਕਾਰਡ ਖੇਡਿਆ ਹੈ ਪਰ ਉਹ ਚੋਣਾਂ ਵਿੱਚ ਹਿੱਟ ਹੋਵੇਗਾ ਜਾਂ ਫਲਾਪ ਇਹ ਵੱਡਾ ਸਵਾਲ ਹੈ। ਆਤਿਸ਼ੀ ਵੀ ਸੁਸ਼ਮਾ ਸਵਰਾਜ ਵਾਂਗ ਤੇਜ਼ ਤਰਾਰ ਆਗੂ ਹੈ ਅਤੇ ਸੁਸ਼ਮਾ ਸਵਰਾਜ ਵਾਂਗ ਪਹਿਲੀ ਵਾਰ ਦੀ ਵਿਧਾਇਕ ਹੋਣ ਦੇ ਬਾਅਦ ਉਨ੍ਹਾਂ ਨੂੰ ਸਿੱਧਾ ਮੁੱਖ ਮੰਤਰੀ ਦੀ ਕੁਰਸੀ ਮਿਲਣ ਜਾ ਰਹੀ ਹੈ। ਆਤਿਸ਼ੀ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾਉਣ ਦੇ ਪਿੱਛੇ ਅਰਵਿੰਦ ਕੇਜਰੀਵਾਲ ਦਾ ਇੱਕ ਹੋਰ ਵੀ ਦਾਅ ਹੈ।
ਦਰਅਸਲ ਕਿਆਸ ਲਗਾਏ ਜਾ ਰਹੇ ਹਨ ਕਿ ਅਮੇਠੀ ਸੀਟ ਹਾਰਨ ਤੋਂ ਬਾਅਦ ਪਾਰਟੀ ਸਮ੍ਰਿਤੀ ਇਰਾਨੀ ਨੂੰ ਮੁੱਖ ਮੰਤਰੀ ਦਾ ਫੇਸ ਦਿੱਲੀ ਵਿੱਚ ਬਣਾਉਣਾ ਚਾਹੁੰਦੀ ਹੈ। ਸਮਰਿਤੀ ਇਰਾਨੀ 2004 ਵਿੱਚ ਦਿੱਲੀ ਦੇ ਚਾਂਦਨੀ ਚੌਕ ਤੋਂ ਲੋਕ ਸਭਾ ਚੋਣ ਲੜ ਚੁੱਕੀ ਹੈ ਪਰ ਉਹ ਹਾਰ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਰਾਜਸਭਾ ਭੇਜਿਆ ਗਿਆ ਅਤੇ ਫਿਰ 2019 ਵਿੱਚ ਅਮੇਠੀ ਸੀਟ ਤੋਂ ਸਮਰਿਤੀ ਇਰਾਨੀ ਲੋਕਸਭਾ ਪਹੁੰਚੀ।
ਸ਼ੀਲਾ ਦੀਕਸ਼ਿਤ ਨਾਲ ਵੀ 1998 ਵਿੱਚ ਕੁਝ ਅਜਿਹਾ ਹੋਇਆ ਸੀ। ਉਹ ਵੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਲੋਕਸਭਾ ਚੋਣ ਯੂਪੀ ਤੋਂ ਹਾਰ ਚੁੱਕੀ ਸੀ। ਦਸੰਬਰ 1998 ਵਿੱਚ ਜਦੋਂ ਕਾਂਗਰਸ ਨੇ ਦਿੱਲੀ ਵਿਧਾਨਸਭਾ ਦੀ ਚੋਣ ਜਿੱਤੀ ਪਾਰਟੀ ਦੇ ਕਈ ਦਿੱਗਜ ਆਗੂਆਂ ਵਿਚਾਲੇ ਮੁੱਖ ਮੰਤਰੀ ਦੀ ਰੇਸ ਚੱਲ ਰਹੀ ਸੀ ਪਰ ਪਾਰਟੀ ਨੇ ਸ਼ੀਲਾ ਦੀਕਸ਼ਿਤ ਦਾ ਅੱਗੇ ਕਰ ਦਿੱਤਾ ਅਤੇ ਸੀਸ਼ਾ ਦੀਕਸ਼ਿਤ ਨੇ 2013 ਤੱਕ ਦਿੱਲੀ ਦੀ ਤਿੰਨ ਵਾਰ ਮੁੱਖ ਮੰਤਰੀ ਰਹੀ।