India

ਕੇਜਰੀਵਾਲ ਕੱਲ੍ਹ ਸ਼ਾਮ ਸਾਢੇ 4 ਵਜੇ ਦੇਣਗੇ ਅਸਤੀਫ਼ਾ! ਅਗਲੇ CM ਦੀ ਰੇਸ ’ਚ ਪਹਿਲੇ ਨੰਬਰ ’ਤੇ ਇਹ ਮੰਤਰੀ

ਬਿਉਰੋ ਰਿਪੋਰਟ – ਦਿੱਲੀ ਦੇ ਉੱਪ ਰਾਜਪਾਲ ਵਿਨੇ ਸਕਸੈਨਾ (Vinai Kumar Saxena) ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ(CM ARVIND KEJRIWAL) ਨੂੰ ਮੰਗਲਵਾਰ ਸ਼ਾਮ 4 ਵਜੇ ਮਿਲਣ ਦਾ ਸਮਾਂ ਦਿੱਤਾ ਹੈ। ਇਸੇ ਸਮੇਂ ਕੇਜਰੀਵਾਲ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਗੇ। ਇਸ ਤੋਂ ਪਹਿਲਾਂ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਕੇਜਰੀਵਾਲ ਦੇ ਘਰ ਮਿਲਣ ਪਹੁੰਚੇ। ਕੇਜਰੀਵਾਲ ਦੇ ਅਸਤੀਫ਼ੇ ਦੀ ਖ਼ਬਰ ਤੋਂ ਬਾਅਦ ਚਰਚਾ ਹੈ ਕਿ ਕੈਲਾਸ਼ ਗਹਿਲੋਤ, ਗੋਪਾਲ ਰਾਏ, ਆਤਿਸ਼ੀ, ਸੁਨੀਤਾ ਕੇਜਰੀਵਾਲ ਅਤੇ ਸੌਰਭ ਭਾਦਵਾਜ ਅਗਲੇ ਮੁੱਖ ਮੰਤਰੀ ਦੀ ਰੇਸ ਵਿੱਚ ਹਨ।

ਸੂਤਰਾਂ ਦੇ ਮੁਤਾਬਿਕ ਦੋਵਾਂ ਆਗੂਆਂ ਨੇ ਅਗਲੇ CM ਨੂੰ ਲੈ ਕੇ ਚਰਚਾ ਕੀਤੀ। ਅਗਲੇ ਸੀਐੱਮ ਨੂੰ ਲੈਕੇ PAC ਦੀ ਮੀਟਿੰਗ ਜਾਰੀ ਹੈ ਇਸ ਵਿੱਚ ਫੈਸਲਾ ਹੋ ਸਕਦਾ ਹੈ। ਹਾਲਾਂਕਿ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਹੈ ਕਿ ਮੁੱਖ ਮੰਤਰੀ ਦਾ ਫੈਸਲਾ ਅਸਤੀਫ਼ੇ ਦੇ ਬਾਅਦ ਵਿਧਾਇਕ ਦਲ ਦੀ ਮੀਟਿੰਗ ਵਿੱਚ ਹੋਵੇਗੀ। ਕੇਜਰੀਵਾਲ ਨੇ ਕੱਲ 11 ਵਜੇ ਆਪਣੇ ਘਰ ਵਿਧਾਇਕਾਂ ਨੂੰ ਬੁਲਾਇਆ ਹੈ।

ਕੇਜਰੀਵਾਲ ਸਰਕਾਰ ਦੇ 5 ਮਹੀਨੇ ਦੇ ਕਾਰਜਕਾਲ ਦੌਰਾ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਦਾ ਨਾਂ ਅੱਗੇ ਹੈ। ਇਸ ਦੇ ਪਿੱਛੇ ਵੱਡੀ ਵਜ੍ਹਾ ਹੈ ਉਹ ਪਾਰਟੀ ਦਾ ਜਾਟ ਚਹਿਰਾ ਹੈ ਅਤੇ ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਕੇ ਹਰਿਆਣਾ ਵਿਧਾਨਸਭਾ ਵਿੱਚ ਵੱਡਾ ਦਾਅ ਖੇਡ ਸਕਦੀ ਹੈ। ਦੂਜਾ ਗਹਿਲੋਤ ਨੂੰ ਪਾਰਟੀ ਫੰਡ ਜੁਟਾਉਣ ਵਿੱਚ ਮਾਹਰਤ ਹਾਸਲ ਹੈ। ਜਨਵਰੀ ਵਿੱਚ ਦਿੱਲੀ ਵਿਧਾਨਸਭਾ ਦੀਆਂ ਚੋਣਾਂ ਹੋਣੀਆਂ ਹਨ ਅਜਿਹੇ ਵਿੱਚ ਉਨ੍ਹਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਪਾਰਟੀ ਨੂੰ ਪੈ ਸਕਦੀ ਹੈ। ਤੀਜਾ ਕਾਰਨ ਗਹਿਲੋਤ ਦੇ LG ਸਕਸੈਨਾ ਦੇ ਨਾਲ ਚੰਗੇ ਰਿਸ਼ਤੇ ਹਨ। ਗਹਲੋਤ ਦੇ ਬੀਜੇਪੀ ਨਾਲ ਕਰੀਬੀ ਹੋਣ ਦੀ ਖ਼ਬਰ ਆਈ ਸੀ ਅਜਿਹੇ ਵਿੱਚ ਕੇਜਰੀਵਾਲ ਉਨ੍ਹਾਂ ਨੂੰ ਸੀਐੱਮ ਬਣਾ ਕੇ ਮੈਸੇਜ ਦੇਣਾ ਚਾਹੁੰਦੇ ਹਨ ਕਿ ਗਹਿਲੋਤ ਆਮ ਆਦਮੀ ਪਾਰਟੀ ਦੇ ਨਾਲ ਹਨ ਬੀਜੇਪੀ ਦੇ ਨਾਲ ਨਹੀਂ ਹਨ।

ਪਾਰਟੀ ਦੂਜਾ ਦਾਅਵਾ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਤੇ ਖੇਡ ਸਕਦੀ ਹੈ। ਪਾਰਟੀ ਨੇ 29 ਜਨਵਰੀ 2021 ਨੂੰ ਸੰਵਿਧਾਨ ਵਿੱਚ ਸੋਧ ਕਰਕੇ ਉਹ ਸ਼ਰਤ ਹੱਟਾ ਦਿੱਤੀ ਸੀ ਕਿ ਪਾਰਟੀ ਵਿੱਚ ਇਕ ਤੋਂ ਵੱਧ ਪਰਿਵਾਰਕ ਦੇ ਮੈਂਬਰ ਸ਼ਾਮਲ ਹੋ ਸਕਦੇ ਹਨ। ਅਜਿਹੇ ਵਿੱਚ ਸੁਨੀਤਾ ਕੇਜਰੀਵਾਲ ਦਾ ਮੁੱਖ ਮੰਤਰੀ ਬਣਨ ਦਾ ਰਸਤਾ ਸਾਫ ਹੈ।

ਪਤਨੀ ਦੇ ਮੁੱਖ ਮੰਤਰੀ ਬਣਨ ਨਾਲ ਸੀਐੱਮ ਦੀ ਕੁਰਸੀ ਘਰ ਵਿੱਚ ਹੀ ਰਹੇਗੀ ਨਹੀਂ ਤਾਂ ਅਸਰ ਵੇਖਿਆ ਜਾਂਦਾ ਹੈ ਕਿਸੇ ਹੋਰ ਦੇ ਸੀਐੱਮ ਬਣਨ ਨਾਲ ਉਹ ਸ਼ਖਸ ਮੁੜ ਤੋਂ ਕੁਰਸੀ ਨਹੀਂ ਛੱਡਦਾ ਹੈ। ਝਾਰਖੰਡ ਇਸ ਦਾ ਉਦਾਹਰਣ ਹੈ। ਇਸ ਤੋਂ ਇਲਾਵਾ ਮੰਤਰੀ ਗੋਪਾਲ ਰਾਏ, ਆਤਿਸ਼ੀ ਅਤੇ ਸੌਰਭ ਭਾਰਦਵਾਜ ਦਾ ਨਾਂ ਵੀ ਦਾਅਵੇਦਾਰੀ ਵਿੱਚ ਹੈ। ਵੈਸੇ ਕੋਂਡਲੀ ਸੀਟ ਤੋਂ ਪਾਰਟੀ ਦੇ ਤੇਜ਼ਤਰਾਰ ਵਿਧਾਇਕ ਕੁਲਦੀਪ ਕੁਮਾਰ ਦਾ ਨਾਂ ਵੀ ਚੱਲ ਰਿਹਾ ਹੈ ਉਹ ਦਲਿਤ ਆਗੂ ਹਨ। ਹੋ ਸਕਦਾ ਹੈ ਕਿ ਪਾਰਟੀ ਮਨੀਸ਼ ਸਿਸੋਦੀਆ ਵਾਂਗ ਉਨ੍ਹਾਂ ਨੂੰ ਡਿਪਟੀ ਸੀਐੱਮ ਬਣਾ ਦੇਣ।