India Sports

Asian Champions Trophy ਦੇ ਫਾਈਨਲ ’ਚ ਪੁੱਜੀ ਟੀਮ ਇੰਡੀਆ! ਚੀਨ ਨਾਲ ਹੋਵੇਗਾ ਖਿਤਾਬੀ ਮੈਚ

ਬਿਉਰੋ ਰਿਪੋਰਟ: ਭਾਰਤ ਛੇਵੀਂ ਵਾਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਸੋਮਵਾਰ ਨੂੰ ਦੂਜੇ ਸੈਮੀਫਾਈਨਲ ਮੈਚ ਵਿੱਚ ਮੌਜੂਦਾ ਚੈਂਪੀਅਨ ਭਾਰਤ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ। ਇਹ ਮੈਚ ਚੀਨ ਦੇ ਹੁਲੁਨਬਿਊਰ ਸਥਿਤ ਮੋਕੀ ਹਾਕੀ ਟ੍ਰੇਨਿੰਗ ਬੇਸ ’ਚ ਖੇਡਿਆ ਗਿਆ। ਇਸ ਟੂਰਨਾਮੈਂਟ ਵਿੱਚ ਭਾਰਤ ਦੀ ਇਹ ਲਗਾਤਾਰ ਛੇਵੀਂ ਜਿੱਤ ਹੈ।

ਭਾਰਤ ਲਈ ਕਪਤਾਨ ਹਰਮਨਪ੍ਰੀਤ ਨੇ ਸਭ ਤੋਂ ਵੱਧ 2 ਗੋਲ ਕੀਤੇ। ਉਨ੍ਹਾਂ ਤੋਂ ਇਲਾਵਾ ਉੱਤਮ ਸਿੰਘ ਅਤੇ ਜਰਮਨਪ੍ਰੀਤ ਨੇ 1-1 ਗੋਲ ਕੀਤਾ। ਦੱਖਣੀ ਕੋਰੀਆ ਲਈ ਯੰਗ ਜੀ ਹੁਨ ਨੇ ਗੋਲ ਕੀਤਾ। ਮੈਦਾਨੀ ਗੋਲ ਲਈ ਜਰਮਨਪ੍ਰੀਤ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।

ਭਾਰਤ ਮੰਗਲਵਾਰ ਨੂੰ ਫਾਈਨਲ ਵਿੱਚ ਮੇਜ਼ਬਾਨ ਚੀਨ ਨਾਲ ਭਿੜੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ। ਚੀਨ ਨੇ ਪਹਿਲੇ ਸੈਮੀਫਾਈਨਲ ਦੇ ਪੈਨਲਟੀ ਸ਼ੂਟ ਆਊਟ ਵਿੱਚ ਪਾਕਿਸਤਾਨ ਨੂੰ 2-0 ਨਾਲ ਹਰਾਇਆ ਹੈ।