India

ਭਾਰਤੀ ਰੇਲਵੇ ਨੇ ਵੰਦੇ ਮੈਟਰੋ ਨੂੰ ਦਿੱਤਾ ਨਵਾਂ ਨਾਮ!

ਬਿਊਰੋ ਰਿਪੋਰਟ – ਭਾਰਤੀ ਰੇਲਵੇ (Indian Railway) ਵੱਲੋਂ ਵੰਦੇ ਮੈਟਰੋ (Vande Metro) ਦਾ ਨਾਮ ਬਦਲ ਕੇ ਨਮੋ ਭਾਰਤ ਰੈਪਿਡ (Namo Bharat Rapid) ਰੇਲ੍ਹ ਰੱਖ ਦਿੱਤਾ ਗਿਆ ਹੈ। ਭਾਰਤੀ ਰੇਲਵੇ ਵੱਲੋਂ ਨਾਮ ਬਦਲ ਕੇ ਵੱਡਾ ਬਦਲਾਅ ਕੀਤਾ ਗਿਆ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narinder Modi) ਵੱਲੋਂ ਅੱਜ ਵੰਦੇ ਮੈਟਰੋ ਦਾ ਤੋਹਫਾ ਦੇਸ਼ ਨੂੰ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹੀ ਇਸ ਦਾ ਨਾਮ ਬਦਲ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਇਹ ਟਰੇਨ ਅਹਿਮਦਾਬਾਦ ਤੋਂ ਭੁਜ ਵਿਚਕਾਰ 359 ਕਿਲੋਮੀਟਰ ਦੀ ਦੂਰੀ 5 ਘੰਟੇ 45 ਮਿੰਟਾਂ ‘ਚ ਤੈਅ ਕਰੇਗੀ। ਨਮੋ ਭਾਰਤ ਰੈਪਿਡ ਰੇਲ ਸੇਵਾ 17 ਸਤੰਬਰ ਤੋਂ ਅਹਿਮਦਾਬਾਦ ਅਤੇ ਭੁਜ ਵਿਚਕਾਰ ਸ਼ੁਰੂ ਹੋਵੇਗੀ। ਇਸ ਦਿਨ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਵੀ ਹੈ। ਜਦੋਂ ਕਿ ਇਹ ਟਰੇਨ 18 ਸਤੰਬਰ ਤੋਂ ਭੁਜ ਅਤੇ ਅਹਿਮਦਾਬਾਦ ਵਿਚਕਾਰ ਚੱਲੇਗੀ। ਪੱਛਮੀ ਰੇਲਵੇ ਮੁਤਾਬਕ ਇਹ ਟਰੇਨ ਅਹਿਮਦਾਬਾਦ ਤੋਂ ਸ਼ਾਮ 5:30 ਵਜੇ ਰਵਾਨਾ ਹੋਵੇਗੀ ਅਤੇ 11:10 ਵਜੇ ਭੁਜ ਪਹੁੰਚੇਗੀ। ਇਹ ਟਰੇਨ ਸ਼ਨੀਵਾਰ ਨੂੰ ਛੱਡ ਕੇ ਹਰ ਦਿਨ ਚੱਲੇਗੀ।

ਇਹ ਵੀ ਪੜ੍ਹੋ –  ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼, 10 ਕਿਲੋ ਹੈਰੋਇਨ ਸਣੇ 4 ਤਸਕਰਾਂ ਨੂੰ ਕੀਤਾ ਕਾਬੂ