India

ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ! ਇੰਨੇ ਦਿਨਾਂ ਲਈ ਪਲੇਟਫਾਮਰ ਰਹੇਗਾ ਬੰਦ

ਬਿਉਰੋ ਰਿਪੋਰਟ – ਚੰਡੀਗੜ੍ਹ ਰੇਲਵੇ ਸਟੇਸ਼ਨ (CHANDIGARH RAILWAY STATION) ਤੋਂ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਲਈ ਅਹਿਮ ਖ਼ਬਰ ਹੈ। 19 ਸਤੰਬਰ ਤੋਂ ਪਲੇਟਫਾਰਮ ਨੰਬਰ 5 ਅਤੇ 6, 10 ਦਿਨਾਂ ਦੇ ਲਈ ਬੰਦ ਰਹਿਣਗੇ ਜਿਸ ਦੀ ਵਜ੍ਹਾ ਕਰਕੇ ਕਈ ਰੇਲ ਗੱਡੀਆਂ ਦੇ ਪਲੇਟਫਾਰਮ ਬਦਲ ਦਿੱਤੇ ਗਏ ਹਨ।

ਚੰਡੀਗੜ੍ਹ ਰੇਲਵੇ ਸਟੇਸ਼ਨ ਦੇ 2 ਪਲੇਟਫਾਰਮ ਇਸ ਲਈ ਬੰਦ ਕੀਤੇ ਹਨ ਕਿਉਂਕਿ ਮੁੜ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਰੇਲਵੇ ਅਧਿਕਾਰੀਆਂ ਵੱਲੋਂ ਤਕਰੀਬਨ 6 ਰੇਲਾਂ ਨੂੰ ਪਲੇਟਫਾਰਮ 2 ਅਤੇ 3 ’ਤੇ ਸ਼ਿਫਟ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਪਲੇਟਫਾਰਮਾਂ ’ਤੇ ਪਿੱਲਰ ਤਿਆਰ ਹੋ ਗਏ ਹਨ, ਜੋ ਚੰਡੀਗੜ੍ਹ ਤੇ ਪੰਚਕੂਲਾ ਦੇ ਦੋਵਾਂ ਸਿਰਿਆਂ ਨੂੰ ਜੋੜਨਗੇ।

ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਦੋਵਾਂ ਪਾਸੇ ਤੋਂ 12 ਮੀਟਰ ਚੌੜੇ 2 ਫੁੱਟ ਓਵਰਬ੍ਰਿਜ ਬਣਾਏ ਜਾ ਰਹੇ ਹਨ ਇੱਕ ਕਾਲਕਾ ਅਤੇ ਦੂਜਾ ਸਟੇਸ਼ਨ ਦੇ ਅੰਬਾਰਾ ਸਿਰੇ ’ਤੇ ਬਣਾਇਆ ਜਾਵੇਗਾ। ਕਾਲਕਾ ਵੱਲ ਬਣੇ ਓਵਰਬ੍ਰਿਜ ਤੋਂ ਯਾਤਰੀ ਸਿੱਧੇ ਚੰਡੀਗੜ੍ਹ-ਪੰਚਕੂਲਾ ਦੇ ਪਾਰਕਿੰਗ ਏਰੀਆ ’ਚ ਪਹੁੰਚਣਗੇ, ਜਦਕਿ ਅੰਬਾਲਾ ਵੱਲ ਬਣੇ ਓਵਰਬ੍ਰਿਜ ਤੋਂ ਯਾਤਰੀ ਇਮਾਰਤ ਦੇ ਅੰਦਰ ਜਾਣਗੇ।

5 ਅਤੇ 6 ਪਲੇਟਫਾਰਮ ਤੋਂ ਬਾਅਦ 3 ਤੇ 4 ਨੰਬਰ ਅਤੇ ਉਸ ਤੋਂ ਬਾਅਦ ਪਲੇਟਫਾਰਮ ਨੰਬਰ-1 ਅਤੇ 2 ਨੂੰ ਬਲਾਕ ਕੀਤਾ ਜਾਵੇਗਾ। ਪਲੇਟਫਾਰਮ ਨੰਬਰ 5 ਅਤੇ 6 ਦੇ ਬੰਦ ਹੋਣ ਕਾਰਨ ਕੁਝ ਟਰੇਨਾਂ ਨੂੰ ਪਲੇਟਫਾਰਮ ਨੰਬਰ 2 ਅਤੇ 3 ’ਤੇ ਸ਼ਿਫਟ ਕੀਤਾ ਜਾਵੇਗਾ।