ਬਿਊਰੋ ਰਿਪੋਰਟ – ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ (Jagjeet Singh Dallewal) ਨੇ ਦੱਸਿਆ ਕਿ 15 ਸਤੰਬਰ ਨੂੰ ਉਚਾਨਾ ਦਾਣਾ ਮੰਡੀ ਵਿੱਚ ਕਿਸਾਨ ਮਹਾਂ ਪੰਚਾਇਤ ਕੀਤੀ ਜਾਵੇਗੀ ਅਤੇ 22 ਸਤੰਬਰ ਨੂੰ ਪਿੱਪਲੀ ਵਿੱਚ ਵੀ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਤੋਂ ਕਿਸਾਨ ਇਨ੍ਹਾਂ ਮਹਾਂ ਪੰਚਾਇਤਾਂ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ ਪਰ ਹਰਿਆਣਾ ਪ੍ਰਸ਼ਾਸਨ ਹਰਿਆਣਾ ਦੀ ਲੀਡਰਸ਼ਿਪ ਨੂੰ ਤੰਗ ਕਰ ਰਹੀ ਹੈ। ਡੱਲੇਵਾਲ ਨੇ ਕਿਹਾ ਕਿ ਹਰਿਆਣਾ ਲੀਡਰਸ਼ਿਪ ਦੇ ਆਗੂ ਅਭਿਮਨਿਊ ਕੋਹਾੜ ਨੂੰ ਜਾਬਤੇ ਦਾ ਹਵਾਲਾ ਦੇ ਕੇ ਨੋਟਿਸ ਭੇਜ ਕੇ ਪੰਜ ਵਿਅਕਤੀਆਂ ਤੋਂ ਜ਼ਿਆਦਾ ਦਾ ਇਕੱਠ ਨਾ ਕਰਨ ਦੀ ਚੇਤਾਨਵੀ ਦਿੱਤੀ ਹੈ। ਡੱਲੇਵਾਲ ਨੇ ਕਿਹਾ ਕਿ ਭਾਜਪਾ ਦੀਆਂ ਰੈਲੀਆਂ ਵਿੱਚ ਵੱਡੇ-ਵੱਡੇ ਇਕੱਠ ਕੀਤੇ ਜਾ ਰਹੇ ਹਨ ਪਰ ਕਿਸਾਨਾਂ ਦੇ ਇਕੱਠ ਨੂੰ ਇਹ ਰੋਕ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਤੈਅ ਵਿੱਚ ਆ ਕੇ ਭਾਜਪਾ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਸਾਡੀ ਮਹਾਂ ਪੰਚਾਇਤ ਪੂਰੀ ਤਰ੍ਹਾਂ ਨਾਲ ਸ਼ਾਤਮਈ ਹੈ ਅਤੇ ਕਿਸਾਨ ਮਹਾਂ ਪੰਚਾਇਤਾਂ ਪੂਰੇ ਦੇਸ਼ ਵਿੱਚ ਹੋਣਗੀਆਂ ਅਤੇ ਪੂਰੇ ਦੇਸ਼ ਵਿੱਚ ਸ਼ਾਤਮਈ ਰਹਿ ਕੇ ਕੀਤੀਆਂ ਜਾਣਗੀਆਂ।
ਡੱਲੇਵਾਲ ਨੇ ਕਿਹਾ ਕਿ ਭਾਜਪਾ ਦੀਆਂ ਵੀ ਕਈ ਰੈਲੀਆਂ ਹਰਿਆਣਾ ਵਿੱਚ ਹੋਣੀਆਂ ਹਨ ਜੇਕਰ ਭਾਜਪਾ ਨੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਤਾਂ ਕਿਸਾਨ ਮਜ਼ਬੂਰਨ ਭਾਜਪਾ ਦੀਆਂ ਰੈਲੀਆਂ ਦਾ ਵਿਰੋਧ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੀ ਮਹਾਂ ਪੰਚਾਇਤ ਨੂੰ ਕਰਨ ਦਿੱਤਾ ਜੇਕਰ ਕੋਈ ਗੜਬੜੀ ਹੋਈ ਤਾਂ ਇਸ ਲਈ ਭਾਜਪਾ ਜਿੰਮੇਵਾਰ ਹੋਵੇਗੀ।
ਇਹ ਵੀ ਪੜ੍ਹੋ – ਪੰਜਾਬ ’ਚ ਡਾਕਟਰਾਂ ਦੀ ਹੜਤਾਲ ਖ਼ਤਮ! ਮਾਨ ਸਰਕਾਰ ਨੇ ਬਿਨਾਂ ਸ਼ਰਤ ਮੰਨੀਆਂ ਸਾਰੀਆਂ ਮੰਗਾਂ